ਗਊ ਮਾਸ ਸੁੱਟਣ ਦਾ ਮਾਮਲਾ ਦਰਜ
ਗਊ ਮਾਸ ਸੁੱਟਣ ਦਾ ਮਾਮਲਾ ਦਰਜ
Publish Date: Sat, 21 Feb 2026 06:03 PM (IST)
Updated Date: Sat, 21 Feb 2026 06:06 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਸਰਹਿੰਦ ਪੁਲਿਸ ਵੱਲੋਂ ਗਊ ਮਾਸ ਸੁਟੱਣ ਵਾਲੇ ਅਣਪਛਾਤੇ ਵਿਅਕਤੀਆਂ ਖ਼ਿਲਾਫ ਕੇਸ ਦਰਜ ਕੀਤੇ ਜਾਣ ਦੀ ਸੂਚਨਾ ਹੈ। ਉਪਰੋਕਤ ਕਾਰਵਾਈ ਗੁਰਪ੍ਰੀਤ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਜ਼ਿਲ੍ਹਾ ਪਟਿਆਲਾ ਦੀ ਦਰਖਾਸਤ ਦੇ ਆਧਰ ’ਤੇ ਅਮਲ ਵਿਚ ਲਿਆਂਦੀ ਗਈ ਹੈ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਨੇ ਲਾਵਾਰਸ ਹਾਲਤ ਵਿਚ ਘੁੰਮ ਰਹੀਆ ਗਊਆਂ ਨੂੰ ਚੁੱਕ ਕੇ ਗਊ ਧੰਨ ਦੀ ਹੱਤਿਆ ਕਰ ਕੇ ਉਨ੍ਹਾਂ ਦੇ ਅਵਸ਼ੇਸ ਸਿਰ, ਪੈਰ, ਖੱਲ ਤੇ ਪੇਟ ਵਗੈਰਾ ਨੂੰ ਪਲਾਸਟਿਕ ਦੀਆਂ ਬੋਰੀਆਂ ਵਿਚ ਪਾ ਕੇ ਸੁੱਟ ਦਿੱਤਾ ਸੀ। ਅਜਿਹਾ ਕਰ ਕੇ ਉਕਤਾਨ ਨੇ ਉਸ ਦੀਆਂ ਭਾਵਨਾਵਾਂ ਨੂੰ ਠੇਸ ਪੰਹੁਚਾਈ ਹੈ। ਪੁਲਿਸ ਨੇ ਕੇਸ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।