ਮਿੱਲ ’ਚੋਂ ਸਾਮਾਨ ਚੋਰੀ ਕਰਨ ਦਾ ਮਾਮਲਾ ਦਰਜ
ਮਿੱਲ ’ਚੋਂ ਸਮਾਨ ਚੋਰੀ ਕਰਨ ਦਾ ਮਾਮਲਾ ਦਰਜ
Publish Date: Fri, 06 Mar 2026 05:03 PM (IST)
Updated Date: Fri, 06 Mar 2026 05:06 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਸਥਾਨਕ ਪੁਲਿਸ ਨੇ ਇਕ ਵਿਅਕਤੀ ’ਤੇ ਉਸ ਦੀ ਮਿੱਲ ’ਚੋਂ ਸਾਮਾਨ ਚੋਰੀ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੰਜੀਵ ਕੁਮਾਰ ਬਾਂਸਲ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੋਸ਼ ਲਗਾਇਆ ਕਿ ਉਸਨੇ ਆਪਣੀ ਭਾਰਤ ਸਟੀਲ ਇੰਡਸਟਰੀ ਕਿਰਾਏ ’ਤੇ ਦੇ ਦਿੱਤੀ ਸੀ। ਜਿਸ ’ਚੋਂ ਸਕਰੈਪ ਵਜਨ 34 ਟਨ ਦੋ ਟਰੱਕ, ਲੋਹਾ ਬਿਲਟ, ਇਕ ਪੀਸ ਲੈਡਲ, ਇਕ ਪੀਸ ਸਲੈਗ ਪੇਟ, 4 ਪੀਸ ਲੋਹੇ ਦੇ ਟਾਪੇ, ਫਰਨਿਸ ਦੇ ਸਟੋਰ ਦਾ ਸਾਰਾ ਸਮਾਨ ਚੋਰੀ ਕਰਕੇ ਕਿਰਾਏਦਾਰ ਲੈ ਗਏ। ਪੁਲਿਸ ਨੇ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।