ਅਸ਼ਲੀਲ ਵੀਡੀਓ ਰੱਖਣ ਦੇ ਦੋਸ਼ ’ਚ ਕੇਸ ਦਰਜ
ਬੱਚਿਆਂ ਨਾਲ ਜੁੜੀ ਅਸ਼ਲੀਲ ਸਮੱਗਰੀ ਰੱਖਣ ਦੇ ਦੋਸ਼ ’ਚ ਕੇਸ ਦਰਜ
Publish Date: Sat, 14 Feb 2026 06:15 PM (IST)
Updated Date: Sat, 14 Feb 2026 06:18 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫ਼ਤਿਹਗੜ੍ਹ ਸਾਹਿਬ : ਜ਼ਿਲ੍ਹਾ ਪੁਲਿਸ ਦੇ ਸਾਈਬਰ ਸੈੱਲ ਨੇ ਅਸ਼ਲੀਲ ਵੀਡੀਓ ਕਲਿੱਪ ਰੱਖਣ ਦੇ ਦੋਸ਼ ਹੇਠ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਹ ਕਾਰਵਾਈ ਸੈੱਲ ਦੇ ਇੰਚਾਰਜ ਇੰਸਪੈਕਟਰ ਸੰਦੀਪ ਸਿੰਘ ਵੱਲੋਂ ਨੈਸ਼ਨਲ ਸਾਈਬਰ ਰਿਪੋਰਟਿੰਗ ਪੋਰਟਲ (ਐੱਨਸੀਆਰਪੀ) ਰਾਹੀਂ ਮਿਲੀ ਸੂਚਨਾ ’ਤੇ ਕੀਤੀ ਗਈ। ਐੱਫਆਈਆਰ ਮੁਤਾਬਿਕ ਟਿਪਲਾਈਨ ਨੰਬਰ 204710303 ਵਿੱਚ ਬੱਚਿਆਂ ਨਾਲ ਸਬੰਧਿਤ ਅਸ਼ਲੀਲ ਸਮੱਗਰੀ ਅਣਪਛਾਤੇ ਵਿਅਕਤੀ ਦੀ ਆਈਡੀ ਨਾਲ ਜੁੜੇ ਗੂਗਲ ਡਰਾਈਵ ਵਿੱਚ ਪਾਈ ਗਈ ਹੈ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਜਾਂਚ ਜਾਰੀ ਹੈ।