ਸੋਸ਼ਲ ਮੀਡੀਆ ਤੇ ਹਥਿਆਰ ਦਿਖਾਉਣ ’ਤੇ ਮਾਮਲਾ ਦਰਜ
ਸੋਸ਼ਲ ਮੀਡੀਆ ਤੇ ਹਥਿਆਰ ਦਿਖਾਉਣ ’ਤੇ ਮਾਮਲਾ ਦਰਜ
Publish Date: Tue, 10 Mar 2026 05:56 PM (IST)
Updated Date: Tue, 10 Mar 2026 06:00 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਸੋਸ਼ਲ ਮੀਡੀਆ ’ਤੇ ਹਥਿਆਰ ਦਿਖਾਉਣ ਦੇ ਮਾਮਲੇ ਵਿਚ ਬਸੀ ਪਠਾਣਾਂ ਪੁਲਿਸ ਥਾਣੇ ਵਿਚ ਜ਼ੀਰੋ ਐੱਫਆਈਆਰ ਦਰਜ ਕੀਤੀ ਗਈ ਹੈ। ਉਪਰੋਕਤ ਕਾਰਵਾਈ ਦਨੇਸ਼ ਸਿੰਘ ਪੁੱਤਰ ਰਾਜ ਵਿਚ ਵਾਸੀ ਬਸੀ ਪਠਾਣਾਂ ਵੱਲੋਂ ਕੀਤੀ ਸ਼ਿਕਾਇਤ ਦੇ ਆਧਾਰ ’ਤੇ ਕੀਤੀ ਗਈ ਹੈ। ਸ਼ਿਕਾਇਤ ਕਰਤਾ ਨੇ ਪੁਲਿਸ ਨੂੰ ਦਿੱਤੇ ਬਿਆਨ ਵਿਚ ਦੱਸਿਆ ਕਿ ਪ੍ਰਗਟ ਸਿੰਘ ਵਾਸੀ ਪਿੰਡ ਲੂਲੋਂ ਵੱਲੋਂ ਸੋਸ਼ਲ ਮੀਡੀਆ ’ਤੇ ਹਥਿਆਰਾਂ ਨਾਲ ਫ਼ੋਟੋਆਂ ਪਾਈਆਂ ਜਾਂਦੀਆਂ ਸਨ। ਇਸ ’ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।