ਲੋਹਾ ਵਪਾਰੀ ਨਾਲ 4 ਲੱਖ ਦੀ ਠੱਗੀ ਦਾ ਮਾਮਲਾ ਦਰਜ
ਲੋਹਾ ਵਪਾਰੀ ਨਾਲ 4 ਲੱਖ ਦੀ ਠੱਗੀ ਦਾ ਮਾਮਲਾ ਦਰਜ
Publish Date: Sun, 04 Jan 2026 05:22 PM (IST)
Updated Date: Sun, 04 Jan 2026 05:23 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਸਾਈਬਰ ਸੈੱਲ ਫਤਹਿਗੜ੍ਹ ਸਾਹਿਬ ਵੱਲੋਂ ਵ੍ਹਟਸਅਪ ਕਾਲ ਰਾਹੀਂ ਲੋਹਾ ਵਪਾਰੀ ਨਾਲ ਠੱਗੀ ਦੇ ਮਾਮਲੇ ਵਿਚ ਮੁਕੱਦਮਾ ਦਰਜ ਕੀਤਾ ਗਿਆ ਹੈ। ਮੰਡੀ ਗੋਬਿੰਦਗੜ੍ਹ ਵਾਸੀ ਪੀੜਤ ਲੋਹਾ ਵਪਾਰੀ ਨੇ ਪੁਲਿਸ ਨੂੰ ਦੱਸਿਆ ਕਿ ਲੰਘੀ 28 ਦਸੰਬਰ ਨੂੰ ਉਸ ਦੇ ਮੋਬਾਈਲ ਨੰਬਰ ’ਤੇ ਕਿਸੇ ਅਣਜਾਣ ਵਿਅਕਤੀ ਦੀ ਵਟਸਅਪ ਕਾਲ ਆਈ ਸੀ। ਫ਼ੋਨ ਕਰਨ ਵਾਲੇ ਨੇ ਕਿਹਾ ਸੀ ਕਿ ਉਹ ਐਚਡੀਐਫਸੀ ਬੈਂਕ ਦੇ ਕਰੈਡਿਟ ਕਾਰਡ ਡਿਪਾਰਟਮੈਂਟ ਤੋਂ ਬੋਲ ਰਿਹਾ ਹੈ। ਜਿਸ ਨੇ ਉਸ ਦੇ ਕਰੈਡਿਟ ਕਾਰਡ ਦਾ ਨੰਬਰ ਦੱਸਦੇ ਹੋਏ 8 ਹਜ਼ਾਰ ਰੁਪਏ ਚਾਰਜ ਭਰਣ ਲਈ ਕਿਹਾ। ਜਦੋਂ ਉਸ ਨੇ ਕਰੈਡਿਟ ਕਾਰਡ ਬੰਦ ਕਰਨ ਲਈ ਕਿਹਾ ਤਾਂ ਉਸਨੇ ਕਿਹਾ ਕਿ ਇੱਕ ਲਿੰਕ ਭੇਜ ਕੇ ਓਟੀਪੀ ਭਰਨ ਲਈ ਕਿਹਾ। ਜਿਵੇਂ ਹੀ ਉਸਨੇ ਓਟੀਪੀ ਭਰਿਆ ਤਾਂ ਉਸ ਦੇ ਅਤੇ ਉਸ ਦੀ ਪਤਨੀ ਦੇ ਕਰੈਡਿਟ ਕਾਰਡ ਵਿਚੋਂ ਕੁੱਲ 4 ਲੱਖ 14 ਹਜ਼ਾਰ 235 ਰੁਪਏ ਕੱਢ ਲਏ ਗਏ।