ਗੈਸ ਏਜੰਸੀ ਨਾਲ ਲੱਖਾਂ ਦੀ ਠੱਗੀ ਦੇ ਮਾਮਲੇ ’ਚ ਕੇਸ ਦਰਜ
ਗੈਸ ਏਜੰਸੀ ਨਾਲ ਲੱਖਾਂ ਦੀ ਠੱਗੀ ਦੇ ਮਾਮਲੇ ’ਚ ਕੇਸ ਦਰਜ
Publish Date: Wed, 18 Mar 2026 04:24 PM (IST)
Updated Date: Wed, 18 Mar 2026 04:28 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ: ਪੁਲਿਸ ਨੇ ਗੈਸ ਏਜੰਸੀ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ’ਚ ਕਰਮਚਾਰੀ ਨੂੰ ਨਾਮਜ਼ਦ ਕੀਤਾ ਹੈ। ਇਸ ਮਾਮਲੇ ਵਿਚ ਮੈਸ. ਓਜਸਵੀ ਭਾਰਤ ਗੈਸ ਏਜੰਸੀ ਕੰਪਨੀ ਸਰਹਿੰਦ ਦੀ ਮਾਲਕ ਮਾਲਾ ਚੌਧਰੀ ਵਾਸੀ ਚੰਡੀਗੜ੍ਹ ਨੇ ਪੁਲਿਸ ਥਾਣਾ ਫਤਹਿਗੜ੍ਹ ਸਾਹਿਬ ਵਿਚ ਸ਼ਿਕਾਇਤ ਦਰਜ ਕਰਵਾਈ ਸੀ। ਮੁਦਈ ਨੇ ਪੁਲਿਸ ਨੂੰ ਕੀਤੀ ਸ਼ਿਕਾਇਤ ਵਿਚ ਦੱਸਿਆ ਕਿ ਵਿਨੇ ਕੁਮਾਰ ਸੂਦ ਸਾਲ 2010 ਤੋਂ ਉਸ ਦੀ ਕੰਪਨੀ ਵਿਚ ਕੰਮ ਕਰਦਾ ਸੀ ਜਿਸ ਨੇ ਹੋਰ ਕਰਮਚਾਰੀਆਂ ਨਾਲ ਮਿਲੀ ਭੁਗਤ ਕਰਕੇ 60 ਲੱਖ ਰੁਪਏ ਦੇ ਕਰੀਬ ਫੰਡਜ਼ ਖ਼ੁਰਦ ਬੁਰਦ ਕਰਨ ਦੇ ਨਾਲ ਨਾਲ ਗੈਸ ਕੁਨੈਕਸ਼ਨ, ਗੈਸ ਸਲੰਡਰ, ਗੈਸ ਪਾਈਪ, ਗੈਸ ਰੈਗੂਲੇਟਰ ਅਤੇ ਗੈਸ ਚੁੱਲੇ ਆਦਿ ਚੋਰੀ ਨਾਲ ਵੇਚ ਕੇ ਕੰਪਨੀ ਨਾਲ ਧੋਖਾਧੜੀ ਕੀਤੀ ਹੈ।