ਸਰਪੰਚ ’ਤੇ ਹਮਲੇ ਦੇ ਮਾਮਲੇ ’ਚ 4 ਨਾਮਜ਼ਦ
ਸਰਪੰਚ ’ਤੇ ਹਮਲੇ ਦੇ ਮਾਮਲੇ ’ਚ 4 ਨਾਮਜ਼ਦ
Publish Date: Sun, 22 Mar 2026 06:41 PM (IST)
Updated Date: Sun, 22 Mar 2026 06:43 PM (IST)
ਗਰਗ, ਪੰਜਾਬੀ ਜਾਗਰਣ, ਅਮਲੋਹ : ਸਥਾਨਕ ਪੁਲਿਸ ਨੇ ਬੀਤੇ ਦਿਨੀਂ ਪਿੰਡ ਸ਼ਾਹਪੁਰ ਦੇ ਸਰਪੰਚ ਜਸਵਿੰਦਰ ਸਿੰਘ ਜੋ ਕਿ ਆਮ ਆਦਮੀ ਪਾਰਟੀ ਨਾਲ ਸਬੰਧ ਰੱਖਦਾ ਹੈ ਅਤੇ ਉਸਦੇ ਦੋਸਤ ਮਨਜੋਤ ਵਿਸ਼ਵਾਸ ’ਤੇ ਕਾਤਲਾਨਾ ਹਮਲਾ ਕਰਨ ਵਾਲੇ ਦੋ ਵਿਅਕਤੀਆਂ ਤੇ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਜਸਵਿੰਦਰ ਸਿੰਘ ਸਰਪੰਚ ਦੇ ਬਿਆਨ ਤੇ ਯੁਵਰਾਜ ਸਿੰਘ ਅਤੇ ਗੁਰਕੋਮਲ ਸਿੰਘ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਦੇ ਮਾਮਲਾ ਦਰਜ ਕੀਤਾ ਹੈ। ਜ਼ਿਕਰਯੋਗ ਹੈ ਕਿ ਪਿੰਡ ਸ਼ਾਹਪੁਰ ਦਾ ਸਰਪੰਚ ਜਸਵਿੰਦਰ ਸਿੰਘ ਪਿੰਡ ਵਿਚ ਹੀ ਡਾਕਟਰੀ ਦੁਕਾਨ ਕਰਦਾ ਹੈ। ਬੀਤੇ ਦਿਨੀ ਸਵੇਰੇ ਜਦੋਂ ਉਹ ਆਪਣੇ ਦੋਸਤ ਮਨਜੋਤ ਵਿਸ਼ਵਾਸ ਨਾਲ ਦੁਕਾਨ ਦੀ ਸਫਾਈ ਕਰ ਰਿਹਾ ਸੀ ਤਾਂ ਚਾਰ ਅਣਪਛਾਤੇ ਵਿਅਕਤੀਆਂ ਨੇ ਬਿਨਾਂ ਨੰਬਰੀ ਕਾਰ ਵਿਚ ਆ ਕੇ ਤੇਜ਼ਧਾਰ ਹਥਿਆਰਾਂ ਨਾਲ ਜਸਵਿੰਦਰ ਸਿੰਘ ਸਰਪੰਚ ਅਤੇ ਮਨਜੋਤ ਵਿਸ਼ਵਾਸ ਨੂੰ ਗੰਭੀਰ ਰੂਪ ਜ਼ਖ਼ਮੀ ਕਰ ਦਿੱਤਾ ਸੀ। ਪੁਲਿਸ ਵੱਲੋਂ ਮੁਲਜ਼ਮਾਂ ਦੀ ਭਾਲ ਜਾਰੀ ਹੈ।