ਜਾਅਲੀ ਦਸਤਾਵੇਜ਼ਾਂ ਰਾਹੀਂ ਜਮਾਨਤ ਦੇ ਮਾਮਲੇ ’ਚ 3 ਖ਼ਿਲਾਫ਼ ਕੇਸ ਦਰਜ
ਜਾਅਲੀ ਦਸਤਾਵੇਜ਼ਾਂ ਰਾਹੀਂ ਜ਼ਮਾਨਤ ਦੇ ਮਾਮਲੇ ’ਚ ਔਰਤ ਸਣੇ 3 ਖ਼ਿਲਾਫ਼ ਕੇਸ ਦਰਜ
Publish Date: Thu, 12 Mar 2026 05:04 PM (IST)
Updated Date: Thu, 12 Mar 2026 05:06 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਮੂਲੇਪੁਰ ਪੁਲਿਸ ਨੇ ਜਾਅਲੀ ਦਸਤਾਵੇਜ਼ ਰਾਹੀਂ ਜ਼ਮਾਨਤ ਕਰਵਾਉਣ ਦੇ ਮਾਮਲੇ ’ਚ ਔਰਤ ਤੇ ਮੁਲਜ਼ਮ ਸਣੇ 3 ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਵੱਲੋਂ ਉਪਰੋਕਤ ਕਾਰਵਾਈ ਵਧੀਕ ਸੈਸ਼ਨ ਜੱਜ ਦੇ ਆਦੇਸ਼ ਦੇ ਆਧਾਰ ’ਤੇ ਅਮਲ ਵਿਚ ਲਿਆਂਦੀ ਗਈ ਹੈ। ਸਹਾਇਕ ਥਾਣੇਦਾਰ ਜਗਦੀਪ ਸਿੰਘ ਅਨੁਸਾਰ ਦਪਿੰਦਰ ਪਟੇਲ ਖ਼ਿਲਾਫ਼ ਮੂਲੇਪੁਰ ਪੁਲਿਸ ਥਾਣੇ ਵਿਚ ਜੁਲਾਈ 2022 ਵਿਚ ਨਸ਼ੇ ਦੀ ਬਰਾਮਦਗੀ ਦੇ ਬਾਅਦ ਮੁਕੱਦਮਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ’ਚ ਸਿਮਰਨਜੀਤ ਕੌਰ ਅਤੇ ਪਰਮਵੀਰ ਸਿੰਘ ਵੱਲੋਂ ਕੋਰਟ ਨੂੰ ਗੁਮਰਾਹ ਕਰਦੇ ਹੋਏ ਜਾਅਲੀ ਫਰਦ, ਆਪਣੀਆਂ ਫ਼ੋਟੋਆਂ ਤੇ ਹੋਰ ਜਾਅਲੀ ਕਾਗਜ਼ਾਤ ਲਗਾ ਕੇ ਮੁਲਜ਼ਮ ਦਪਿੰਦਰ ਪਟੇਲ ਦੀ ਜ਼ਮਾਨਤ ਕਰਵਾਈ ਗਈ ਸੀ। ਪੁਲਿਸ ਨੇ ਉਕਤ ਤਿੰਨਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।