ਡੋਪ ਟੈਸਟ ਪਾਜ਼ੇਟਿਵ ਆਉਣ ’ਤੇ 3 ਖ਼ਿਲਾਫ ਮਾਮਲਾ ਦਰਜ਼
ਡੋਪ ਟੈਸਟ ਪਾਜ਼ੇਟਿਵ ਆਉਣ ’ਤੇ 3 ਖ਼ਿਲਾਫ ਮਾਮਲਾ ਦਰਜ਼
Publish Date: Wed, 21 Jan 2026 05:29 PM (IST)
Updated Date: Wed, 21 Jan 2026 05:30 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਸਥਾਨਕ ਪੁਲਿਸ ਵਲੋਂ ਤਿੰਨ ਵਿਅਕਤੀਆਂ ਦਾ ਡੋਪ ਟੈਸਟ ਪਾਜ਼ੇਟਿਵ ਆਉਣ ’ਤੇ ਪਰਚਾ ਦਰਜ ਕੀਤਾ ਗਿਆ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਪੁਲਿਸ ਨੇ ਮਾਸਟਰ ਕਾਲੋਨੀ ਨੇੜੇ ਤਿੰਨ ਵਿਅਕਤੀਆਂ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕਰਕੇ ਤਲਾਸ਼ੀ ਕੀਤੀ ਗਈ, ਜਿਨ੍ਹਾਂ ਪਾਸੋਂ ਕੋਈ ਬ੍ਰਾਮਦਗੀ ਨਹੀਂ ਹੋਈਪ ਸਬ ਡਵੀਜ਼ਨਲ ਹਸਪਤਾਲ ਤੋਂ ਕਰਵਾਇਆ ਗਿਆ, ਉਨ੍ਹਾਂ ਦਾ ਡੋਪ ਟੈਸਟ ਪਾਜ਼ੇਟਿਵ ਆਇਆ। ਇਸ ਪਿੱਛੋਂ ਮੁਲਜ਼ਮਾਂ ਨੂੰ ਹਿਰਾਸਤ ਵਿਚ ਲੈਕੇ ਪਰਚਾ ਦਰਜ ਕੀਤਾ ਗਿਆ। ਮੁਲਜ਼ਮਾਂ ਦੀ ਪਛਾਣ ਵਿਸ਼ਨੂੰ ਸ਼ਰਮਾ, ਫਰਦੀਨ, ਤੇ ਨਵੀਨ ਕੁਮਾਰ ਦੇ ਰੂਪ ਵਿਚ ਦੱਸੀ ਗਈ ਹੈ।