ਡੋਪ ਟੈਸਟ ਪਾਜ਼ੇਟਿਵ ਆਉਣ ’ਤੇ 4 ਖ਼ਿਲਾਫ ਪਰਚਾ
ਡੋਪ ਟੈਸਟ ਪਾਜ਼ੇਟਿਵ ਆਉਣ ’ਤੇ 4 ਖ਼ਿਲਾਫ ਪਰਚਾ
Publish Date: Sat, 03 Jan 2026 06:18 PM (IST)
Updated Date: Sat, 03 Jan 2026 06:20 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਪੁਲਿਸ ਨੇ ਨਸ਼ੇ ਦੀ ਹਾਲਤ ਵਿਚ ਮਿਲੇ 4 ਵਿਅਕਤੀਆਂ ਖ਼ਿਲਾਫ ਵੱਖ-ਵੱਖ ਥਾਣਿਆਂ ਵਿਚ ਮੁਕੱਦਮੇ ਦਰਜ ਕੀਤੇ ਹਨ। ਜਾਣਕਾਰੀ ਅਨੁਸਾਰ ਫਤਹਿਗੜ੍ਹ ਸਾਹਿਬ ਥਾਣੇ ਦੀ ਪੁਲਿਸ ਨੇ ਹਰਮਨਜੋਤ ਵਾਸੀ ਗੁਰੂ ਨਾਨਕ ਨਗਰ (ਭੈਰੋਂਪਰ), ਚੁੰਨੀ ਪੁਲਿਸ ਚੌਕੀ ਨੇ ਦਲਜੀਤ ਸਿੰਘ ਵਾਸੀ ਭਗੜਾਣਾ ਤੇ ਰਾਜਪਾਲ ਸਿੰਘ ਵਾਸੀ ਮਨਹੇੜਾ ਜੱਟਾਂ ਅਤੇ ਮੰਡੀ ਗੋਬਿੰਦਗੜ੍ਹ ਪੁਲਿਸ ਨੇ ਨਰਿੰਦਰ ਸਿੰਘ ਵਾਸੀ ਸਲਾਣਾ ਜੀਵਨ ਸਿੰਘ ਵਾਲਾ ਦੇ ਡੋਪ ਟੈਸਟ ਕਰਵਾਏ ਜੋ ਪਾਜ਼ੇਟਿਵ ਪਾਏ ਗਏ।