ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਪਿੰਡਾਂ ਵਿਚ ਕਾਰਡ ਬਣਨੇ ਸ਼ੁਰੂ
ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਪਿੰਡਾਂ ਵਿਚ ਕਾਰਡ ਬਣਨੇ ਸ਼ੁਰੂ
Publish Date: Thu, 05 Feb 2026 06:17 PM (IST)
Updated Date: Thu, 05 Feb 2026 06:20 PM (IST)

ਗਰਗ, ਪੰਜਾਬੀ ਜਾਗਰਣ, ਅਮਲੋਹ : ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸਿਹਤ ਵਿਭਾਗ ਯੋਜਨਾ ਅਧੀਨ ਆਮ ਨਾਗਰਿਕਾਂ ਦੀ ਇਸ ਸਕੀਮ ਅਧੀਨ ਇਨਰੋਲਮੈਂਟ ਕੀਤੀ ਜਾਣੀ ਹੈ। ਇਸ ਸਕੀਮ ਅਧੀਨ ਪੰਜਾਬ ਸਰਕਾਰ ਵੱਲੋਂ ਪਿੰਡ ਪਿੰਡ ਜਾ ਕੇ ਲੋਕਾਂ ਦੇ ਸਿਹਤ ਬੀਮਾ ਯੋਜਨਾ ਕਾਰਡ ਬਣਾਉਣੇ ਸ਼ੁਰੂ ਕੀਤੇ ਹਨ। ਇਸ ਕੰਮ ਲਈ ਪੰਜਾਬ ਸਰਕਾਰ ਵੱਲੋਂ ਹਸਪਤਾਲਾਂ ਦੇ ਸੀਨੀਅਰ ਮੈਡੀਕਲ ਆਫਿਸਰ, ਤਹਿਸੀਲਦਾਰ, ਕਾਰਜ ਸਾਧਕ ਅਫ਼ਸਰ, ਬੀਡੀਪੀਓ, ਏਐੱਫਐਸਓ, ਸੇਵਾ ਕੇਂਦਰਾਂ ਦੇ ਕਰਮਚਾਰੀ, ਨਗਰ ਕੌਂਸਲ ਦੇ ਕਰਮਚਾਰੀ, ਵਾਟਰ ਸਪਲਾਈ ਦੇ ਕਰਮਚਾਰੀ, ਸਕੂਲਾਂ ਵਿਚ ਕੰਪਿਊਟਰ ਆਪਰੇਟਰ ਦਾ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਡਿਊਟੀ ਲਗਾਈ ਗਈ ਹੈ। ਇਨ੍ਹਾਂ ਟੀਮਾਂ ਵੱਲੋਂ ਪਿੰਡ ਪਿੰਡ ਜਾ ਕੇ ਲੋਕਾਂ ਦੇ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਏ ਜਾਣੇ ਹਨ। ਪਰ ਬਿਨਾਂ ਕਰਮਚਾਰੀਆਂ ਦੇ ਦਫਤਰਾਂ ਵਿਚ ਗੈਰ ਹਾਜ਼ਰ ਹੋਣ ਕਾਰਨ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਜਦੋਂ ਸੇਵਾ ਕੇਂਦਰ ਅਮਲੋਹ ਦੌਰਾ ਕੀਤਾ ਗਿਆ ਤਾਂ ਦੇਖਿਆ ਕਿ ਸੇਵਾ ਕੇਂਦਰ ਵਿਚ ਕੰਮ ਆਉਣ ਵਾਲੇ ਵਿਅਕਤੀ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ ਕਿਉਂਕਿ ਸੇਵਾ ਕੇਂਦਰਾਂ ਦੇ ਜਿਆਦਾਤਰ ਕਰਮਚਾਰੀਆਂ ਦੀ ਡਿਊਟੀ ਪਿੰਡਾਂ ਵਿਚ ਜਾ ਕੇ ਕਾਰਡ ਬਣਾਉਣ ਲਈ ਲਗਾ ਦਿੱਤੀ ਗਈ ਹੈ। ਸੂਤਰਾਂ ਨੂੰ ਮਿਲੀ ਜਾਣਕਾਰੀ ਅਨੁਸਾਰ ਜਿਆਦਾਤਰ ਪਿੰਡਾਂ ਵਿਚ ਨੈਟਵਰਕ ਦੀ ਦਿੱਕਤ ਹੋਣ ਕਾਰਨ ਜਾਂ ਸਰਵਰ ਡਾਊਨ ਹੋ ਜਾਣ ਕਾਰਨ ਬਹੁਤ ਹੀ ਘੱਟ ਗਿਣਤੀ ਵਿਚ ਕਾਰਡ ਬਣ ਰਹੇ ਹਨ, ਜਿਸ ਕਾਰਨ ਲੋਕਾਂ ਨੂੰ ਘੰਟਿਆਂ ਬੱਧੀ ਇੰਤਜਾਰ ਕਰਨਾ ਪੈਂਦਾ ਹੈ। ਕਾਂਗਰਸ ਪਾਰਟੀ ਦੇ ਬਲਾਕ ਅਮਲੋਹ ਦੇ ਪ੍ਰਧਾਨ ਜਗਬੀਰ ਸਿੰਘ ਸਲਾਨਾ ਨੇ ਕਿਹਾ ਸਭ ਤੋਂ ਹੈਰਾਨਗੀ ਦੀ ਗੱਲ ਇਹ ਹੈ ਕਿ ਸਰਕਾਰ ਵੱਲੋਂ ਅਫ਼ਸਰਾਂ ਨੂੰ ਸਖਤ ਹਦਾਇਤ ਹੈ ਕਿ ਇਹ ਕਾਰਡ ਪਿੰਡ ਪਿੰਡ ਜਾ ਕੇ ਸੱਤਾਧਾਰੀ ਪਾਰਟੀ ਨਾਲ ਸਬੰਧ ਰੱਖਦੇ ਵਿਅਕਤੀ ਦੇ ਘਰ ਜਾ ਕੇ ਬਣਾਏ ਜਾਣ।