ਅਮਲੋਹ ’ਚ ਦਿਨ ਦਿਹਾੜੇ ਕਾਰ ਚੋਰੀ, ਕੇਸ ਦਰਜ
ਅਮਲੋਹ ’ਚ ਦਿਨ ਦਿਹਾੜੇ ਕਾਰ ਚੋਰੀ, ਕੇਸ ਦਰਜ
Publish Date: Tue, 14 Apr 2026 05:47 PM (IST)
Updated Date: Tue, 14 Apr 2026 05:51 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅਮਲੋਹ : ਦਫ਼ਤਰ ਦੇ ਬਾਹਰ ਖੜ੍ਹੀ ਕੀਤੀ ਕਾਰ ਚੋਰੀ ਹੋ ਜਾਣ ਦੇ ਮਾਮਲੇ ਵਿਚ ਅਮਲੋਹ ਪੁਲਿਸ ਵੱਲੋਂ ਕੇਸ ਦਰਜ ਕੀਤੇ ਜਾਣ ਦੀ ਸੂਚਨਾ ਹੈ। ਉਪਰੋਕਤ ਕਾਰਵਾਈ ਜਸਤਿੰਦਰ ਸਿੰਘ ਵਾਸੀ ਅਮਲੋਹ ਦੀ ਸ਼ਿਕਾਇਤ ਦੇ ਆਧਾਰ ’ਤੇ ਕੀਤੀ ਗਈ ਹੈ। ਮੁੱਦਈ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਸਵਿਫਟ ਕਾਰ ਦਫ਼ਤਰ ਦੇ ਨੇੜੇ ਗਲੀ ਵਿਚ ਖੜ੍ਹੀ ਕੀਤੀ ਸੀ। ਦੁਪਹਿਰ ਕਰੀਬ 2. 30 ਵਜੇ ਦੇਖਿਆ ਕਿ ਕਾਰ ਗਾਇਬ ਸੀ। ਸੀਸੀਟੀਵੀ ਕੈਮਰੇ ਦੀ ਫੁਟੇਜ਼ ਤੋਂ ਪਤਾ ਚੱਲਿਆ ਕਿ ਮੋਟਰਸਾਈਕਲ ਤੇ ਆਏ ਦੋ ਵਿਅਕਤੀਆਂ ਨੇ ਕਾਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ।