ਬੈਂਕ ਵੱਲੋਂ ਕੰਨਿਆ ਸਕੂਲ ਨੂੰ 10 ਪੱਖੇ ਭੇਟ
ਕੇਨਰਾ ਬੈਂਕ ਬਰਾਂਚ ਅਮਲੋਹ ਵੱਲੋਂ ਕੰਨਿਆ ਸਕੂਲ ਨੂੰ 10 ਪੱਖੇ ਭੇਟ
Publish Date: Sat, 28 Feb 2026 04:42 PM (IST)
Updated Date: Sat, 28 Feb 2026 04:43 PM (IST)
ਗਰਗ, ਪੰਜਾਬੀ ਜਾਗਰਣ, ਅਮਲੋਹ : ਸਰਕਾਰੀ ਸਕੂਲਾਂ ਵਿੱਚ ਹਰ ਧਰਮ ਦੇ ਬੱਚੇ ਪੜ੍ਹਦੇ ਹਨ ਅਤੇ ਇਹ ਸਕੂਲ ਮੁੱਖ ਤੌਰ ’ਤੇ ਮੱਧਮ ਤੇ ਗਰੀਬ ਪਰਿਵਾਰਾਂ ਦੇ ਬੱਚਿਆਂ ਲਈ ਸਿੱਖਿਆ ਦਾ ਮਾਧਿਅਮ ਬਣੇ ਹੋਏ ਹਨ। ਇਨ੍ਹਾਂ ਬੱਚਿਆਂ ਦੀ ਹਰ ਸੰਭਵ ਸਹਾਇਤਾ ਕਰਨਾ ਹਰ ਨਾਗਰਿਕ ਦਾ ਫਰਜ਼ ਬਣਦਾ ਹੈ। ਇਹ ਗੱਲ ਰਿਟਾਇਰਡ ਤਹਿਸੀਲਦਾਰ ਜਸਪਾਲ ਸਿੰਘ ਨੇ ਪ੍ਰਗਟ ਕੀਤੀ। ਜਸਪਾਲ ਸਿੰਘ ਨੇ ਕੇਨਰਾ ਬੈਂਕ ਬਰਾਂਚ ਅਮਲੋਹ ਦੇ ਮੈਨੇਜਰ ਵਿਕਾਸ ਕੁਮਾਰ ਅਤੇ ਸਮੁੱਚੇ ਸਟਾਫ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਪੀਐੱਮ ਕੰਨਿਆ ਸਕੂਲ ਅਮਲੋਹ ਨੂੰ ਦਸ ਛੱਤ ਵਾਲੇ ਪੱਖੇ ਭੇਟ ਕੀਤੇ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਪ੍ਰੇਮ ਲਤਾ ਨੇ ਕਿਹਾ ਕਿ ਸਰਕਾਰ ਵੱਲੋਂ ਸਕੂਲਾਂ ਨੂੰ ਸਮੇਂ-ਸਮੇਂ ਫੰਡ ਮੁਹੱਈਆ ਕਰਵਾਏ ਜਾਂਦੇ ਹਨ ਪਰ ਦਾਨੀ ਵਿਅਕਤੀਆਂ ਅਤੇ ਸੰਸਥਾਵਾਂ ਦੇ ਸਹਿਯੋਗ ਨਾਲ ਬੱਚਿਆਂ ਨੂੰ ਵਾਧੂ ਸਹੂਲਤਾਂ ਮਿਲਦੀਆਂ ਹਨ, ਜਿਸ ਨਾਲ ਸਿੱਖਿਆ ਪ੍ਰਕਿਰਿਆ ਵਧੇਰੇ ਪ੍ਰਭਾਵਸ਼ਾਲੀ ਬਣਦੀ ਹੈ। ਇਸ ਸਮਾਗਮ ਦੌਰਾਨ ਧਰਮਪਾਲ, ਡਾ. ਮਹੇਸ਼ ਜਿੰਦਲ, ਕੁਲਬੀਰ ਸਿੰਘ ਮੀਆਂਪੁਰ, ਸੁਖਬੀਰ ਪਾਲ ਸਿੰਘ, ਮਨਦੀਪ ਕੌਰ ਬੈਨੀਪਾਲ, ਕਿਰਨਜੋਤ ਕੌਰ, ਮੈਡਮ ਤ੍ਰਿਪਤਾ, ਸੁਖਚੈਨ ਸਿੰਘ, ਮੈਡਮ ਨੀਤੂ, ਅਮਨਦੀਪ ਕੌਰ ਅਤੇ ਮਨਦੀਪ ਕੌਰ ਖੁਰਾਣਾ ਵੀ ਮੌਜੂਦ ਸਨ।