ਸੜਕ ਹਾਦਸੇ ਲਈ ਬੱਸ ਚਾਲਕ ਨਾਮਜ਼ਦ
ਸੜਕ ਹਾਦਸੇ ਲਈ ਬਸ ਚਾਲਕ ਨਾਮਜ਼ਦ
Publish Date: Sat, 03 Jan 2026 06:17 PM (IST)
Updated Date: Sat, 03 Jan 2026 06:20 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਮੂਲੇਪੁਰ ਥਾਣੇ ਦੀ ਪੁਲਿਸ ਨੇ ਇੱਕ ਬਸ ਚਾਲਕ ਨੂੰ ਸੜਕ ਹਾਦਸੇ ਲਈ ਨਾਮਜ਼ਦ ਕੀਤਾ ਹੈ। ਪੀੜਤ ਗੁਲਾਬ ਸਿੰਘ ਪੁੱਤਰ ਬਸੰਤਾ ਸਿੰਘ ਨੇ ਸ਼ਿਕਾਇਤ ਵਿਚ ਦੱਸਿਆ ਕਿ ਉਹ ਕੈਂਟਰ ਲੈ ਕੇ ਪਟਿਆਲਾ ਜਾ ਰਿਹਾ ਸੀ। ਰਸਤੇ ਵਿਚ ਇੱਕ ਬਸ ਚਾਲਕ ਨੇ ਟਕੱਰ ਮਾਰ ਦਿੱਤੀ, ਜਿਸ ਨਾਲ ਉਹ ਜ਼ਖ਼ਮੀ ਹੋ ਗਿਆ ਤੇ ਕੈਂਟਰ ਵੀ ਨੁਕਸਾਨਿਆ ਗਿਆ। ਪੁਲਿਸ ਬਸ ਚਾਲਕ ਖ਼ਿਲਾਫ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।