ਭਰਾ ਨੇ ਕੀਤੀ ਭਰਾ ਦੀ ਸ਼ਿਕਾਇਤ, ਕੇਸ ਦਰਜ
ਭਰਾ ਨੇ ਕੀਤੀ ਭਰਾ ਦੀ ਸ਼ਿਕਾਇਤ, ਕੇਸ ਦਰਜ
Publish Date: Wed, 18 Mar 2026 04:34 PM (IST)
Updated Date: Wed, 18 Mar 2026 04:37 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਖਮਾਣੋਂ : ਥਾਣਾ ਖੇੜੀ ਨੌਧ ਸਿੰਘ ਦੀ ਪੁਲਿਸ ਵੱਲੋਂ ਭਰਾ ਦੀ ਸ਼ਿਕਾਇਤ ਤੇ ਭਰਾ ਖ਼ਿਲਾਫ਼ ਕੇਸ ਦਰਜ ਕੀਤੇ ਜਾਣ ਦੀ ਸੂਚਨਾ ਹੈ। ਇਸ ਮਾਮਲੇ ਵਿਚ ਜਰਨੈਲ ਸਿੰਘ ਵੱਲੋਂ ਆਪਣੇ ਭਰਾ ਹਰਨੇਕ ਸਿੰਘ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਸੀ, ਜਿਸ ਵਿਚ ਮੁੱਦਈ ਨੇ ਆਪਣੇ ਭਰਾ ਹਰਨੇਕ ਸਿੰਘ ਤੇ ਜ਼ਮੀਨ ਤੇ ਕਬਜ਼ਾ ਕਰਨ ਤੇ ਧਮਕੀਆਂ ਦੇਣ ਦਾ ਦੋਸ਼ ਲਗਾਇਆ ਸੀ। ਇਸ ਮਾਮਲੇ ਵਿਚ ਡੀਐਸਪੀ ਖਮਾਣੋਂ ਨੇ ਸ਼ਿਕਾਇਤ ਦੀ ਪੜਤਾਲ ਤੋਂ ਬਾਅਦ ਹਰਨੇਕ ਸਿੰਘ ਖ਼ਿਲਾਫ਼ ਪਰਚਾ ਦਰਜ ਕਰਨ ਦੀ ਸਿਫਾਰਿਸ਼ ਕੀਤੀ ਸੀ।