- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬ੍ਰਾਹਮਣ ਸਭਾ ਸਰਹਿੰਦ ਨੇ ਭਗਵਾਨ ਪਸ਼ੂਰਾਮ ਜਨਮ ਉਤਸਵ ਬੜੀ ਸ਼ਰਧਾ ਭਾਵਨਾ ਮਨਾਇਆ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਬ੍ਰਾਹਮਣ ਸਭਾ ਸਰਹਿੰਦ ਵੱਲੋਂ ਭਗਵਾਨ ਪਰਸ਼ੂਰਾਮ ਜਨਮ ਉਤਸਵ ਤੇ ਅਕਸ਼ੈ ਤ੍ਰਿਤਿਆ ਸਨਾਤਨ ਧਰਮ ਮੰਦਿਰ (ਮਾਈ ਅਨੰਤੀ ਧਰਮਸ਼ਾਲਾ) ਸਰਹਿੰਦ ਮੰਡੀ ਵਿਖੇ ਦੋ ਰੋਜ਼ਾ ਸਮਾਗਮ ਬੜੀ ਸ਼ਰਧਾ ਅਤੇ ਧੂਮਧਾਮ ਬਣਾਇਆ ਗਿਆ। ਮੰਦਿਰ ਦੇ ਪੁਜਾਰੀ ਅਚਾਰਿਆ ਯੋਗਰਾਜ ਵੱਲੋਂ ਦੂਜੇ ਦਿਨ ਹਵਨ ਕਰਨ ਉਪਰੰਤ ਰਾਮਾਇਣ ਜੀ ਦੇ ਪਾਠ ਦੇ ਭੋਗ ਪਾਏ ਗਏ। ਇਸ ਤੋਂ ਇਲਾਵਾ ਸ਼੍ਰੀ ਕ੍ਰਿਸ਼ਨਾ ਸੰਕੀਰਤਨ ਮੰਡਲ ਬਸੀ ਪਠਾਣਾਂ ਰਾਜ ਕਮਲ ਮੰਡਲੀ ਵੱਲੋਂ ਭਗਵਾਨ ਪਰਸ਼ੂਰਾਮ ਗੁਣਗਾਨ ਕੀਤਾ ਗਿਆ•। ਸਮਾਗਮ ਵਿਚ ਵਿਸ਼ੇਸ਼ ਤੌਰ ’ਤੇ ਵਿਧਾਇਕ ਲਖਬੀਰ ਸਿੰਘ ਰਾਏ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਭੱਟੀ, ਭਾਜਪਾ ਆਗੂ ਜਗਦੀਪ ਸਿੰਘ ਚੀਮਾ, ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅਜੇ ਸਿੰਘ ਲਿਬੜਾ, ਐਨਐਸਯੂਆਈ ਦੇ ਪ੍ਰਧਾਨ ਇਸ਼ਪਰੀਤ ਸਿੰਘ ਸਿੱਧੂ, ਕਾਂਗਰਸ ਦੇ ਸੀਨੀਅਰ ਕਾਂਗਰਸੀ ਆਗੂ ਮਨਜੀਤ ਸ਼ਰਮਾ, ਭਾਜਪਾ ਆਗੂ ਸਰਬਜੀਤ ਸਿੰਘ ਮੱਖਣ, ਦਵਿੰਦਰ ਕੁਮਾਰ ਭੱਟ ਤੋਂ ਇਲਾਵਾ ਸਮਾਜ ਦੇ ਵਿਚ ਜਥੇਬੰਦੀਆਂ ਨੇ ਹਾਜ਼ਰੀ ਲਗਵਾਈ ਜਿੱਥੇ ਉਨ੍ਹਾਂ ਦਾ ਸਭਾ ਵੱਲੋਂ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਪਹਿਲੇ ਦਿਨ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਡਾ. ਪੰਕਜਪ੍ਰੀਤ ਵੱਲੋਂ ਫਿਜ਼ਿਉਥਰੈਪੀ ਤੇ ਸਾਈ ਕਿਰਪਾ ਹਸਪਤਾਲ ਵੱਲੋਂ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ ਲਗਾਇਆ ਸੀ ਤੇ ਅੱਜ ਦੂਜੇ ਦਿਨ ਗੁਰੂ ਕਿਰਪਾ ਸੇਵਾ ਸੰਸਥਾਨ ਵੱਲੋਂ ਫੁੱਲ ਬਾਡੀ ਚੈੱਕ ਕੈਂਪ ਜਿਸ ਦੀ ਸ਼ੁਰੂਆਤ ਸਮਾਜ ਸੇਵਕ ਸੁਰਜੀਤ ਸਿੰਘ ਸ਼ਾਹੀ ਵੱਲੋਂ ਰਿਬਨ ਕੱਟ ਕੇ ਕੀਤੀ ਗਈ। ਇਸ ਮੌਕੇ ਸਭਾ ਦੇ ਪ੍ਰਧਾਨ ਵਰਿੰਦਰ ਰਤਨ ਦੀ ਸੰਬੋਧਨ ਕਰਦੇ ਕਿਹਾ ਕਿ ਇਹ ਸਮਾਗਮ ਸਭਾ ਵੱਲੋਂ ਹਰ ਸਾਲ ਕਰਵਾਇਆ ਜਾਂਦਾ ਹੈ ਜਿਸ ਵਿਚ ਧਾਰਮਿਕ ਸਮਾਗਮ ਦੇ ਨਾਲ-ਨਾਲ ਵੱਖ ਵੱਖ ਤਰ੍ਹਾਂ ਦੇ ਚੈੱਕ ਅਪ ਕੈਂਪ ਲਗਾ ਕੇ ਮਾਨਵਤਾ ਦੀ ਸੇਵਾ ਵਿਚ ਆਪਣਾ ਯੋਗਦਾਨ ਪਾਇਆ ਜਾਂਦਾ ਹੈ। ਸਭਾ ਵੱਲੋਂ ਸਮਾਜ ਸੇਵਾ ਖੇਡਾਂ ਤੇ ਵਿਦਿਅਕ ਖੇਤਰ ਵਿਚ ਮੱਲਾ ਮਾਰਨ ਵਾਲੇ ਵਿਅਕਤੀ ਤੇ ਬੱਚਿਆਂ ਨੂੰ ਵੀ ਸਨਮਾਨ ਕੀਤਾ ਜਾ ਗਿਆ। ਸਾਬਕਾ ਵੱਲੋਂ ਆਈਆਂ ਸੰਗਤਾਂ ਲਈ ਪੌੜੀ ਛੋਲੇ ਖੀਰ ਦਾ ਲੰਗਰ ਵੀ ਲਗਾਇਆ ਗਿਆ। ਇਸ ਮੌਕੇ ਚੇਅਰਮੈਨ ਸੁਰੇਸ਼ ਭਾਰਦਵਾਜ਼ ਰਾਮ ਨਾਥ ਸ਼ਰਮਾ, ਸਾਬਕਾ ਪ੍ਰਧਾਨ ਵਿਵੇਕ ਸ਼ਰਮਾ, ਮਨੀਸ਼ ਸ਼ਰਮਾ, ਸਾਧੂ ਰਾਮ ਭੱਟਮਾਜਰਾ, ਪਰਮਿੰਦਰ ਜੋਸ਼ੀ, ਹਰਪ੍ਰੀਤ ਭਾਰਦਵਾਜ ਹਨੀ, ਚਰਨਜੀਵ ਸ਼ਰਮਾ, ਧੀਰਜ ਮੋਹਨ ਸ਼ਰਮਾ ਪਿਤਾਂਬਰ ਸ਼ਰਮਾ, ਅਨਿਲ ਕੁਮਾਰ ਅੱਤਰੀ, ਪੰਡਾ ਨਰਿੰਦਰ ਸ਼ਰਮਾ ਸੁਰਿੰਦਰ ਸ਼ਰਮਾ, ਰਾਮ ਰੱਖਾ, ਰਣਜੀਤ ਸ਼ਰਮਾ, ਕ੍ਰਿਸ਼ਨ ਭਾਰਦਵਾਜ, ਰਾਕੇਸ਼ ਭਾਰਦਵਾਜ਼ ਨਰਿੰਦਰ ਕੌਸ਼ਲ, ਰਾਮਨੀਲ ਸ਼ਰਮਾ, ਤਰਸੇਮ ਸ਼ਰਮਾ, ਰਵਿੰਦਰ ਮੋਹਣ, ਐਸਐਨ ਸ਼ਰਮਾ, ਪਿਤਾਂਬਰ ਸ਼ਰਮਾ, ਕੁਲਦੀਪ ਸ਼ਰਮਾ, ਰਾਜਿੰਦਰ ਕਪਲਿਸ਼, ਪਵਨ ਕਪਿਲ ਤੋਂ ਇਲਾਵਾ ਸਭਾ ਨਾਲ ਜੁੜੇ ਹੋਰ ਮੈਂਬਰ ਵੀ ਮੌਜੂਦ ਸਨ।