ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ
ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ
Publish Date: Tue, 31 Mar 2026 05:39 PM (IST)
Updated Date: Tue, 31 Mar 2026 05:43 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਮੰਡੀ ਗੋਬਿੰਦਗੜ੍ਹ ਦੀ ਪੁਲਿਸ ਨੂੰ ਸਰਕਾਰੀ ਐਲੀਮੈਂਟਰੀ ਸਕੂਲ ਈਦਗਾਹ ਕਾਲੋਨੀ ਤੋਂ ਅੱਗੇ ਐੱਮਆਰਐੱਫ ਟਾਇਰ ਸਰਵਿਸ ਦੇ ਪਿੱਛੇ ਬੇਅਬਾਦ ਫੈਕਟਰੀ ’ਚ 30 ਤੋਂ 35 ਸਾਲਾ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ। ਉਸ ਨੇ ਜਾਮਨੀ ਰੰਗ ਦੀ ਟੀ ਸ਼ਰਟ, ਨੀਲੀ ਜੀਨ ਪੈਂਟ ਅਤੇ ਗੂੜ੍ਹੇ ਨੀਲੇ ਰੰਗ ਦੀ ਕਮੀਜ਼ ਪਾਈ ਹੋਈ ਸੀ। ਲਾਸ਼ ਨੂੰ ਕਬਜ਼ੇ ਵਿਚ ਲੈ ਕੇ 72 ਘੰਟਿਆਂ ਲਈ ਪਛਾਣ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰੱਖਿਆ ਗਿਆ ਹੈ।