ਗੁਰਿੰਦਰ ਪਾਲ ਸਿੰਘ ਜੀਪੀ ਦੀ ਯਾਦ ’ਚ ਖੂਨਦਾਨ ਕੈਂਪ ਲਗਾਇਆ
ਗੁਰਿੰਦਰ ਪਾਲ ਸਿੰਘ ਜੀਪੀ ਦੀ ਯਾਦ ’ਚ ਖੂਨਦਾਨ ਕੈਂਪ ਲਗਾਇਆ
Publish Date: Sun, 29 Mar 2026 05:56 PM (IST)
Updated Date: Sun, 29 Mar 2026 05:57 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅਮਲੋਹ : ਸਵਰਗੀ ਗੁਰਿੰਦਰ ਪਾਲ ਸਿੰਘ ਜੀਪੀ ਦੀ ਯਾਦ ਵਿਚ ਪਿੰਡ ਭੱਟੋਂ ਵਿਖੇ ਪਹਿਲਾ ਖ਼ੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿਚ ਲਿਵਾਸਾ ਹਸਪਤਾਲ ਖੰਨਾ ਦੇ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਖੂਨ ਇਕੱਤਰ ਕੀਤਾ ਗਿਆ। ਕੈਂਪ ਦਾ ਉਦਘਾਟਨ ਸੇਵਾ ਮੁਕਤ ਇੰਸਪੈਕਟਰ ਕਰਨੈਲ ਸਿੰਘ ਨੇ ਕੀਤਾ। ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਦਾਨ ਕੀਤਾ ਖ਼ੂਨ ਕਿਸੇ ਦੀ ਬੇਸ਼ਕੀਮਤੀ ਜ਼ਿੰਦਗੀ ਬਚਾ ਸਕਦਾ ਹੈ। ਇਸ ਮੌਕੇ 20 ਯੂਨਿਟ ਖੂਨ ਇਕੱਤਰ ਕੀਤਾ ਗਿਆ। ਇਸ ਮੌਕੇ ਸਹਾਇਕ ਥਾਣੇਦਾਰ ਕੁਲਵੰਤ ਸਿੰਘ, ਮਨਦੀਪ ਸਿੰਘ ਬਾਸੀ, ਡਾ. ਅਨਮੋਲ ਰਾਣਾ, ਗੁਰੀ, ਨਿਸ਼ਾ, ਰੀਨਾ, ਲਖਵਿੰਦਰ ਸਿੰਘ, ਵਰਿੰਦਰ ਸਿੰਘ ਸੁਖਵਿੰਦਰ ਸਿੰਘ ਸਨੀ ਭੱਟੋ ਸੁਖਪ੍ਰੀਤ ਸਿੰਘ, ਜਤਿੰਦਰ ਸਿੰਘ ਪੰਨੂ, ਬੋਬੀ ਭੱਟੋ, ਸਹਿਜਪ੍ਰੀਤ ਸਿੰਘ ਤੇ ਪਿੰਡ ਵਾਸੀ ਮੌਜੂਦ ਸਨ।