ਖੂਨਦਾਨ ਤੇ ਮੈਡੀਕਲ ਕੈਂਪ ਲਗਾਇਆ
ਖੂਨਦਾਨ ਅਤੇ ਮੈਡੀਕਲ ਕੈਂਪ ਲਗਾਇਆ
Publish Date: Sun, 11 Jan 2026 06:11 PM (IST)
Updated Date: Sun, 11 Jan 2026 06:15 PM (IST)
ਗੁਰਚਰਨ ਜੰਜੂਆ, ਪੰਜਾਬੀ ਜਾਗਰਣ, ਅਮਲੋਹ : ਗਰੀਬਾਂ ਦਾ ਮਸੀਹਾ ਕਲੱਬ ਵੱਲੋਂ ਪਿੰਡ ਤੰਗਰਾਲਾ ਵਿਖੇ ਵਿਸ਼ਾਲ ਖੂਨਦਾਨ ਅਤੇ ਮੈਡੀਕਲ ਕੈਂਪ ਲਗਾਇਆ ਗਿਆ। ਕੈਂਪ ਵਿਚ ਸਤੀਸ਼ ਕੁਮਾਰ ਐਨਜੀਓ ਵਰਕਰ ਅਤੇ ਆਪਣਾ ਫਰਜ ਸੇਵਾ ਸੁਸਾਇਟੀ ਲਚਕਾਣੀ (ਪਟਿਆਲਾ) ਦੇ ਮੁੱਖ ਸੇਵਾਦਾਰ ਭਾਈ ਪਾਲ ਸਿੰਘ ਖਰੌੜ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਬਲੱਡ ਬੈਂਕ ਫਤਹਿਗੜ੍ਹ ਸਾਹਿਬ ਦੀ ਟੀਮ ਵੱਲੋਂ 64 ਯੂਨਿਟ ਖੂਨ ਇਕੱਤਰ ਕੀਤਾ ਗਿਆ। ਇਸ ਮੌਕੇ ਪ੍ਰਬੰਧਕਾਂ ਵੱਲੋਂ ਪੁੱਜੇ ਮਹਿਮਾਨਾਂ, ਡਾਕਟਰੀ ਟੀਮ ਤੇ ਖੂਨਦਾਨੀਆਂ ਦਾ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ। ਭਾਈ ਪਾਲ ਸਿੰਘ ਖਰੋੜ ਨੇ ਦੱਸਿਆ ਕਿ ਆਪਣਾ ਫਰਜ਼ ਸੇਵਾ ਸੁਸਾਇਟੀ ਦੇ ਛੇ ਸਾਲ ਸੰਪੂਰਨ ਹੋਣ ਦੀ ਖੁਸ਼ੀ ’ਚ 13 ਜਨਵਰੀ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ ਗੁਰਦੁਆਰਾ ਸਾਹਿਬ ਤੋਂ ਆਪਣਾ ਫਰਜ ਸੇਵਾ ਸੁਸਾਇਟੀ ਤੱਕ ਨਗਰ ਕੀਰਤਨ ਸਜਾਇਆ ਜਾਵੇਗਾ ਅਤੇ 15 ਜਨਵਰੀ ਨੂੰ ਸਵੇਰੇ 8.30 ਤੋਂ ਸ਼ਾਮ 3.00 ਵਜੇ ਤੱਕ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਭਾਈ ਹਰਪਾਲ ਸਿੰਘ ਹੈਡ ਗ੍ਰੰਥੀ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ, ਸੰਤ ਬਾਬਾ ਭੁਪਿੰਦਰ ਸਿੰਘ ਰਾੜਾ ਸਾਹਿਬ ਜਰਗ ਵਾਲੇ, ਬਾਬਾ ਗੁਲਾਬ ਸਿੰਘ ਚਮਕੌਰ ਸਾਹਿਬ ਵਾਲੇ, ਢਾਡੀ ਜਥਾ ਭਾਈ ਗੁਰਪ੍ਰੀਤ ਸਿੰਘ ਲਾਂਡਰਾਂ ਵਾਲੇ, ਮਨਜੀਤ ਸਿੰਘ ਸੋਹੀ ਕਵੀਸ਼ਰੀ ਜਥਾ ਸੰਗਤਾਂ ਨੂੰ ਨਿਹਾਲ ਕਰਨਗੇ।