ਬਲਾਕ ਕਾਂਗਰਸ ਕਮੇਟੀ ਬਸੀ ਪਠਾਣਾ ਦੀ ਮੀਟਿੰਗ ’ਚ ਵਿਚਾਰੇ ਮਸਲੇ
ਬਲਾਕ ਕਾਂਗਰਸ ਕਮੇਟੀ ਬਸੀ ਪਠਾਣਾ ਦੀ ਮੀਟਿੰਗ ਹੋਈ
Publish Date: Wed, 15 Apr 2026 04:55 PM (IST)
Updated Date: Wed, 15 Apr 2026 04:57 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਬਲਾਕ ਕਾਂਗਰਸ ਕਮੇਟੀ ਬਸੀ ਪਠਾਣਾ ਦੀ ਮੀਟਿੰਗ ਬਲਾਕ ਪ੍ਰਧਾਨ ਅਮੀ ਚੰਦ ਭਟੇੜੀ ਦੀ ਅਗਵਾਈ ਵਿਚ ਹੋਈ। ਜਿਸ ਵਿਚ ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ। ਇਸ ਦੌਰਾਨ ਮੀਟਿੰਗ ਵਿਚ ਆਉਣ ਵਾਲੀਆਂ ਵਿਧਾਨ ਸਭਾ ਤੇ ਮਿਊਂਸਿਪਲ ਚੋਣਾਂ ਸੰਬੰਧੀ ਵਿਚਾਰ ਚਰਚਾ ਕੀਤੀ ਗਈ । ਇਸ ਮੌਕੇ ਪਿੰਡਾਂ ਦੇ ਸਰਪੰਚਾਂ ਵੱਲੋਂ ਵਿਕਾਸ ਕਾਰਜਾਂ ਵਿਚ ਆ ਰਹੀਆਂ ਔਕੜਾਂ ਨੂੰ ਲੈ ਕੇ ਡਾਲ ਅਮਰ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ। ਜਿਸਦਾ ਉਨ੍ਹਾਂ ਜਲਦ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਮੀਟਿੰਗ ’ਚ ਐਡਵੋਕੇਟ ਗੁਰਜੀਤ ਮਾਰਵਾ, ਦਵਿੰਦਰ ਬਾਠ, ਰਾਜਵੀਰ ਬਾਠ, ਮਾਸਟਰ ਕੌਰ ਸਿੰਘ ਮੰਡਲ ਪ੍ਰਧਾਨ, ਗੁਰਦੀਪ ਸਿੰਘ ਲੋਹਾਰੀ, ਗੋਬਿੰਦ ਰਾਮ ਭਟੇਰੀ, ਕੁਲਵੰਤ ਸਿੰਘ ਨੰਦਪੁਰ, ਅਜੀਤ ਸਿੰਘ ਪਵਾਲਾ, ਬਲਾਕ ਸੰਮਤੀ ਮੈਂਬਰ ਬਲਦੇਵ ਸਿੰਘ ਪੱਤੋਂ, ਕਰਮਜੀਤ ਕੌਰ ਰੁਪਾਲ ਹੇੜੀ, ਜਰਨੈਲ ਸਿੰਘ ਭੰਗੂਆਂ, ਹਰਸੇਵਕ ਸਿੰਘ ਕਲੋੜ, ਡਾ. ਨਰੇਸ਼ ਚੌਹਾਨ, ਇੰਦਰਜੀਤ ਸਿੰਘ ਦੀਵਾਨਾ, ਅਸ਼ੋਕ ਗੌਤਮ, ਅਮਨਪ੍ਰੀਤ ਸਿੰਘ ਖਾਲਸਪੁਰ, ਦਲਜੀਤ ਸਿੰਘ ਰੈਲੀ, ਗੁਰਮੀਤ ਸਿੰਘ ਬੱਸੀ ਤੋਂ ਇਲਾਵਾ ਗੁਰਮੁਖ ਸਿੰਘ ਆਦਿ ਮੌਜੂਦ ਸਨ।