ਭਾਜਪਾ ਵਰਕਰਾਂ ਨੇ ਸਰਹਿੰਦ ’ਚ ਲਾਲਜੀਤ ਭੁੱਲਰ ਦਾ ਪੁਤਲਾ ਫੂਕਿਆ
ਭਾਜਪਾ ਵਰਕਰਾਂ ਨੇ ਸਰਹਿੰਦ ਵਿੱਚ ਲਾਲਜੀਤ ਭੁੱਲਰ ਦਾ ਪੁਤਲਾ ਫ਼ੂਕਿਆ
Publish Date: Mon, 23 Mar 2026 06:06 PM (IST)
Updated Date: Mon, 23 Mar 2026 06:10 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਡੀਐਮ ਗਗਨਜੀਤ ਸਿੰਘ ਰੰਧਾਵਾ ਆਤਮ ਹੱਤਿਆ ਮਾਮਲੇ ਵਿਚ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਭੱਟੀ ਦੀ ਅਗਵਾਈ ਵਿਚ ਪਾਰਟੀ ਵਰਕਰਾਂ ਨੇ ਅੱਜ ਸਰਹਿੰਦ ਮੰਡੀ ਦੇ ਵਿਸ਼ਕਰਮਾ ਚੌਂਕ ਵਿਖੇ ਪੰਜਾਬ ਸਰਕਾਰ ਦੇ ਸਾਬਕਾ ਮੰਤਰੀ ਲਾਲਜੀਤ ਭੁੱਲਰ ਦਾ ਪੁਤਲਾ ਫੂਕਿਆ। ਦੀਦਾਰ ਸਿੰਘ ਭੱਟੀ ਨੇ ਕਿਹਾ ਕਿ ਸਾਬਕਾ ਮੰਤਰੀ ਲਾਲਜੀਤ ਭੁੱਲਰ ਨੇ ਸਰਕਾਰੀ ਮੁਲਾਜ਼ਮ ਨਾਲ ਨਜਾਇਜ਼ ਧੱਕਾ-ਸ਼ੋਸ਼ਣ ਕੀਤਾ ਤੇ ਉਸ ਨੂੰ ਆਤਮ ਹੱਤਿਆ ਲਈ ਮਜਬੂਰ ਕੀਤਾ। ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ਦੀ ਸੀਬੀਆਈ ਜਾਂਚ ਹੋਵੇ ਤੇ ਦੋਸ਼ੀ ਨੂੰ ਸਖਤ ਸਜ਼ਾ ਮਿਲੇ। ਉਨ੍ਹਾਂ ਆਮ ਆਦਮੀ ਪਾਰਟੀ ਸਰਕਾਰ ਤੇ ਤਿੱਖਾ ਹਮਲਾ ਕਰਦੇ ਹੋਏ ਕਿਹਾ ਕਿ ਮੰਤਰੀ ਤੇ ਵਿਧਾਇਕ ਇਨਸਾਨੀਅਤ ਭੁੱਲ ਚੁੱਕੇ ਹਨ ਤੇ ਆਮ ਜਨਤਾ ਨੂੰ ਕੀੜੇ-ਮਕੌੜਿਆਂ ਵਾਂਗ ਸਮਝਦੇ ਹਨ। ਪੰਜਾਬ ਵਿੱਚ ਕਾਨੂੰਨ ਵਿਵਸਥਾ ਡਾਗਮਲ ਹੋ ਚੁੱਕੀ ਹੈ ਤੇ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਣਾ ਚਾਹੀਦਾ ਹੈ। ਇਸ ਮੌਕੇ ਗੇਜਾ ਰਾਮ ਵਾਲਮੀਕਿ, ਹਰੀਸ਼ ਅਗਰਵਾਲ, ਧਰਮਿੰਦਰ ਬਾਂਡਾ, ਸਰਬਜੀਤ ਸਿੰਘ ਮੱਖਣ, ਤਰਲੋਚਨ ਸਿੰਘ ਲਾਲੀ, ਵਿਨੇ ਗੁਪਤਾ, ਰਾਕੇਸ਼ ਗੁਪਤਾ, ਕੁਲਦੀਪ ਸਿੰਘ ਸਿੱਧੂਪੁਰ, ਕੁਲਦੀਪ ਸਿੰਘ ਸਹੋਤਾ, ਅਜਾਇਬ ਸਿੰਘ ਜਖਵਾਲੀ, ਪਰਮਜੀਤ ਸਿੰਘ ਪੰਮਾ, ਗੁਰਮੁਖ ਸਿੰਘ, ਗੁਰਬਖਸ਼ ਸਿੰਘ ਬਖਸ਼ੀ, ਦਵਿੰਦਰ ਭੱਟ, ਜਸਪਾਲ ਸਿੰਘ ਅਨੈਤਪੁਰਾ ਤੇ ਹੋਰ ਵੱਡੀ ਗਿਣਤੀ ਵਿਚ ਭਾਜਪਾ ਵਰਕਰ ਹਾਜ਼ਰ ਸਨ।