ਰੈਲੀ ’ਚ ਸ਼ਮੂਲੀਅਤ ਲਈ ਵਰਕਰਾਂ ਦਾ ਕੀਤਾ ਧੰਨਵਾਦ
ਭਾਜਪਾ ਦੀ ਮੋਗਾ ਰੈਲੀ ਵਿੱਚ ਸ਼ਮੂਲੀਅਤ ਲਈ ਵਰਕਰਾਂ ਦਾ ਧੰਨਵਾਦ ਕੀਤਾ
Publish Date: Sat, 14 Mar 2026 06:43 PM (IST)
Updated Date: Sun, 15 Mar 2026 04:13 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਭਾਜਪਾ ਭਾਜਪਾ ਦੇ ਬਸੀ ਪਠਾਣਾਂ ਵਿਧਾਨ ਸਭਾ ਹਲਕੇ ਦੇ ਇੰਚਾਰਜ ਕੁਲਦੀਪ ਸਿੰਘ ਸਿੱਧੂਪੁਰ ਅਤੇ ਹਰਬੰਸ ਲਾਲ ਨੇ ਭਾਜਪਾ ਦੀ ਮੋਗਾ ਰੈਲੀ ਨੂੰ ਸਫ਼ਲ ਬਣਾਉਣ ਲਈ ਬਸੀ ਪਠਾਣਾਂ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਰੈਲੀ ਨੂੰ ਸਫਲ ਬਣਾਉਣ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਇਆ ਜਿਸ ਕਰਕੇ ਪਾਰਟੀ ਉਨ੍ਹਾਂ ਪ੍ਰਤੀ ਕਰਜ਼ਦਾਰ ਹੈ। ਉਨ੍ਹਾਂ ਕਿਹਾ ਕਿ ਸੀਨੀਅਰ ਆਗੂ ਤਰੁਣ ਚੁੱਘ, ਸੁਨੀਲ ਜਾਖੜ, ਅਸ਼ਵਨੀ ਸ਼ਰਮਾ, ਰਵਨੀਤ ਸਿੰਘ ਬਿੱਟੂ ਡਾ. ਹਰਬੰਸ ਲਾਲ ਅਤੇ ਪ੍ਰਦੀਪ ਕੁਮਾਰ ਗਰਗ ਵੱਲੋਂ ਰੈਲੀ ਦੀਆਂ ਤਿਆਰੀਆਂ ਨੂੰ ਸਫਲ ਬਣਾਇਆ ਗਿਆ। ਵਰਕਰਾਂ ਨੇ ਵੀ ਆਪਣੀਆਂ ਡਿਊਟੀਆਂ ਤਨਦੇਹੀ ਨਾਲ ਨਿਭਾਈਆਂ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੌਜੂਦਾ ਹਾਲਾਤ ਤਰਸਯੋਗ ਹਨ ਜਿਨ੍ਹਾਂ ਬਾਰੇ ਗ੍ਰਹਿ ਮੰਤਰੀ ਨੇ ਕਿਸਾਨਾਂ, ਨੌਜਵਾਨਾਂ ਅਤੇ ਔਰਤਾਂ ਦੇ ਮੁੱਦਿਆਂ ਤੇ ਚਿੰਤਾ ਜ਼ਾਹਰ ਕੀਤੀ। ਇਸ ਮੌਕੇ ਮੰਡਲ ਪ੍ਰਧਾਨ ਓਮ ਪ੍ਰਕਾਸ਼ ਗੌਤਮ, ਵਿਨੋਦ ਕੁਮਾਰ ਰਾਣਾ, ਪ੍ਰਦੀਪ ਕੁਮਾਰ ਤਿਵਾੜੀ, ਮੋਹਨ ਸਿੰਘ ਅਤੇ ਸੀਨੀਅਰ ਆਗੂ ਸ਼ਾਮਲ ਨਰੂਲਾ ਸਮੇਤ ਵੱਖ ਵੱਖ ਪਿੰਡਾਂ ਤੋਂ ਆਏ ਪਾਰਟੀ ਅਹੁਦੇਦਾਰ ਅਤੇ ਆਗੂ ਮੌਜੂਦ ਸਨ।