ਭਾਜਪਾ ਆਗੂ ਨੇ ਐਸਸੀ ਐਸਟੀ ਐਕਟ ਅਧੀਨ ਦਰਜ ਕਰਵਾਇਆ ਪਰਚਾ
ਭਾਜਪਾ ਆਗੂ ਨੇ ਐਸਸੀ ਐਸਟੀ ਐਕਟ ਅਧੀਨ ਦਰਜ ਕਰਵਾਇਆ ਮਾਮਲਾ
Publish Date: Wed, 25 Mar 2026 05:41 PM (IST)
Updated Date: Wed, 25 Mar 2026 05:44 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਫਤਹਿਗੜ੍ਹ ਸਾਹਿਬ ਪੁਲਿਸ ਨੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਗੇਜਾ ਰਾਮ ਦੀ ਸ਼ਿਕਾਇਤ ਤੇ ਐਸਸੀ ਐਸਟੀ ਐਕਟ ਅਧੀਨ ਕੇਸ ਦਰਜ ਕੀਤਾ ਹੈ। ਪੁਲਿਸ ਵੱਲੋਂ ਉਪਰੋਕਤ ਕਾਰਵਾਈ ਸ਼ਿਕਾਇਤ ਦੀ ਸੱਤ ਮਹੀਨੇ ਦੀ ਲੰਮੀ ਪੜਤਾਲ ਤੋਂ ਬਾਅਦ ਤਿਆਰ ਕੀਤੀ ਰਿਪੋਰਟ ਦੇ ਆਧਾਰ ’ਤੇ ਅਮਲ ਵਿਚ ਲਿਆਂਦੀ ਗਈ ਹੈ। ਮੁੱਦਈ ਨੇ 21 ਅਗਸਤ 2025 ਨੂੰ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਰਾਜਕੁਮਾਰ ਵਾਸੀ ਨਾਭਾ ਤੇ ਕੁੱਝ ਹੋਰ ਵਿਅਕਤੀਆਂ ’ਤੇ ਇਲਜ਼ਾਮ ਲਗਾਇਆ ਸੀ ਕਿ ਉਨ੍ਹਾਂ ਨੇ ਉਸ ਦੀ ਜਾਤੀ ਪ੍ਰਤੀ ਅਤੇ ਸਮਾਜ ਪ੍ਰਤੀ ਅਪਸ਼ਬਦ ਬੋਲੇ ਅਤੇ ਧਮਕੀਆਂ ਦਿੱਤੀਆਂ ਸਨ।