ਡਾ ਅੰਬੇਦਕਰ ਨੇ ਸਦਾ ਦੱਬੇ-ਕੁਚਲੇ ਲੋਕਾਂ ਦੀ ਆਵਾਜ਼ ਕੀਤੀ ਬੁਲੰਦ : ਲੱਧੜ
ਭਾਜਪਾ ਵੱਲੋਂ ਡਾ. ਭੀਮ ਰਾਉ ਅੰਬੇਦਕਰ ਦਾ ਜਨਮ ਦਿਨ ਮਨਾਇਆ
Publish Date: Thu, 16 Apr 2026 04:43 PM (IST)
Updated Date: Fri, 17 Apr 2026 04:04 AM (IST)

ਭਾਜਪਾ ਵੱਲੋਂ ਡਾ. ਭੀਮ ਰਾਉ ਅੰਬੇਦਕਰ ਦਾ ਜਨਮ ਦਿਨ ਮਨਾਇਆ ਕੰਗ, ਪੰਜਾਬੀ ਜਾਗਰਣ, ਖਮਾਣੋਂ : ਭਾਰਤੀ ਜਨਤਾ ਪਾਰਟੀ ਹਲਕਾ ਬਸੀ ਪਠਾਣਾ ਦੇ ਮੰਡਲ ਸੰਘੋਲ ਵੱਲੋਂ ਡਾ. ਭੀਮ ਰਾਉ ਅੰਬੇਦਕਰ ਦਾ ਜਨਮ ਦਿਨ ਮਨਾਇਆ ਗਿਆ। ਇਸ ਮੌਕੇ ਪੰਜਾਬ ਭਾਜਪਾ ਐਸਸੀ ਮੋਰਚਾ ਦੇ ਵਾਈਸ ਪ੍ਰਧਾਨ ਤੇ ਹਲਕਾ ਇੰਚਾਰਜ ਬਸੀ ਪਠਾਣਾਂ ਕੁਲਦੀਪ ਸਿੰਘ ਸਿੱਧੂਪੁਰ ਦੀ ਅਗਵਾਈ ਹੇਠ ਇਸ ਸਮਾਗਮ ਦਾ ਆਯੋਜਨ ਕੀਤਾ ਗਿਆ। ਮੁੱਖ ਮਹਿਮਾਨ ਵਜੋਂ ਐਸਸੀ ਮੋਰਚਾ ਪੰਜਾਬ ਦੇ ਪ੍ਰਧਾਨ ਤੇ ਸਾਬਕਾ ਆਈਏਐਸ ਅਧਿਕਾਰੀ ਸੁੱਚਾ ਰਾਮ ਲੱਧੜ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਕਿਹਾ ਕਿ ਡਾ ਅੰਬੇਦਕਰ ਨੇ ਹਮੇਸ਼ਾ ਦਬੇ ਕੁਚਲੇ ਲੋਕਾਂ ਦੀ ਆਵਾਜ਼ ਬੁਲੰਦ ਕੀਤੀ। ਇਸ ਮੌਕੇ ਹਲਕਾ ਇੰਚਾਰਜ ਕੁਲਦੀਪ ਸਿੰਘ ਸਿੱਧੂਪੁਰ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਹੀ ਇੱਕਲੌਤੀ ਪਾਰਟੀ ਹੈ ਜਿਸ ਨੇ ਡਾ ਅੰਬੇਦਕਰ ਦੇ ਸੁਪਨਿਆਂ ਦੀ ਰਾਖੀ ਕੀਤੀ ਹੈ। ਮੰਡਲ ਪ੍ਰਧਾਨ ਸ਼ਾਮ ਲਾਲ ਨਰੂਲਾ ਵੱਲੋਂ ਵੱਖ ਵੱਖ ਪਿੰਡਾਂ ਤੋਂ ਆਏ ਪਾਰਟੀ ਵਰਕਰਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਵਿਨੋਦ ਕੁਮਾਰ ਰਾਣਾ, ਸਤੀਸ਼ ਕੁਮਾਰ ਰਾਣਾ, ਛੱਜੂ ਸਿੰਘ ਸਾਬਕਾ ਪੰਚ, ਅਰੁਣ ਕੁਮਾਰ ਰਾਣਾ, ਪਰਮਜੀਤ ਕੌਰ, ਕਰਨੈਲ ਸਿੰਘ ਧੂੰਦਾ, ਰਜਿੰਦਰ ਕੁਮਾਰ ਧੂੰਦਾ, ਚੇਤ ਸਿੰਘ ਖੰਟ, ਬਹਾਦਰ ਸਿੰਘ ਫੋਜੀ, ਗੁਰਮੇਲ ਸਿੰਘ ਫੌਜੀ, ਸੁਖਵਿੰਦਰ ਸਿੰਘ ਲੁਹਾਰ ਮਾਜਰਾ, ਹਰਕਿਰਨ ਸਿੰਘ ਮੋਹਣ ਮਾਜਰਾ, ਜਸਪਾਲ ਸਿੰਘ ਟੋਡਰਪੁਰ, ਚਰਨਜੀਤ ਸਿੰਘ, ਰਾਜਵੀਰ ਸਿੰਘ ਖੰਟ, ਕੁਲਦੀਪ ਸਿੰਘ ਸੰਘੋਲ, ਸ਼ੰਕਰ ਪੈਸੀ ਜਨਰਲ ਸੈਕਟਰੀ, ਗੁਰਮੁਖ ਸਿੰਘ ਹਰਗਣਾ, ਹਰਬੰਸ ਸਿੰਘ, ਸੁਖਦੀਪ ਸਿੰਘ ਭਟੇੜੀ, ਪਰਮਜੀਤ ਕੌਰ ਮਹਿਲਾ ਮੌਜੂਦ ਸਨ। ਫ਼ੋਟੋ ਕੈਪਸ਼ਨ : ਡਾ. ਭੀਮ ਰਾਉ ਅੰਬੇਦਕਰ ਦੇ ਜਨਮ ਦਿਨ ਸਮਾਗਮ ਮੌਕੇ ਭਾਜਪਾ ਆਗੂ ਤੇ ਵਰਕਰ।