ਭਾਜਪਾ ਵੱਲੋਂ ਡਾ. ਭੀਮ ਰਾਉ ਅੰਬੇਡਕਰ ਦਾ ਜਨਮ ਦਿਨ ਮਨਾਇਆ
ਭਾਜਪਾ ਵੱਲੋਂ ਡਾ. ਭੀਮ ਰਾਉ ਅੰਬੇਦਕਰ ਦਾ ਜਨਮ ਦਿਨ ਮਨਾਇਆ
Publish Date: Wed, 15 Apr 2026 05:04 PM (IST)
Updated Date: Wed, 15 Apr 2026 05:06 PM (IST)

ਕੰਗ, ਪੰਜਾਬੀ ਜਾਗਰਣ, ਖਮਾਣੋਂ : ਭਾਰਤੀ ਜਨਤਾ ਪਾਰਟੀ ਹਲਕਾ ਬਸੀ ਪਠਾਣਾ ਦੇ ਮੰਡਲ ਸੰਘੋਲ ਵੱਲੋਂ ਡਾ. ਭੀਮ ਰਾਉ ਅੰਬੇਡਕਰ ਦਾ ਜਨਮ ਦਿਨ ਮਨਾਇਆ ਗਿਆ। ਇਸ ਮੌਕੇ ਪੰਜਾਬ ਭਾਜਪਾ ਐਸਸੀ ਮੋਰਚਾ ਦੇ ਵਾਈਸ ਪ੍ਰਧਾਨ ਤੇ ਹਲਕਾ ਇੰਚਾਰਜ ਬਸੀ ਪਠਾਣਾਂ ਕੁਲਦੀਪ ਸਿੰਘ ਸਿੱਧੂਪੁਰ ਦੀ ਅਗਵਾਈ ਹੇਠ ਇਸ ਸਮਾਗਮ ਕੀਤਾ ਗਿਆ। ਮੁੱਖ ਮਹਿਮਾਨ ਵਜੋਂ ਐਸਸੀ ਮੋਰਚਾ ਪੰਜਾਬ ਦੇ ਪ੍ਰਧਾਨ ਤੇ ਸਾਬਕਾ ਆਈਏਐਸ ਅਧਿਕਾਰੀ ਸੁੱਚਾ ਰਾਮ ਲੱਧੜ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਕਿਹਾ ਕਿ ਡਾ. ਅੰਬੇਡਕਰ ਨੇ ਹਮੇਸ਼ਾ ਦਬੇ ਕੁਚਲੇ ਲੋਕਾਂ ਦੀ ਆਵਾਜ਼ ਬੁਲੰਦ ਕੀਤੀ । ਇਸ ਮੌਕੇ ਹਲਕਾ ਇੰਚਾਰਜ ਕੁਲਦੀਪ ਸਿੰਘ ਸਿੱਧੂਪੁਰ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਹੀ ਇੱਕਲੋਤੀ ਪਾਰਟੀ ਹੈ ਜਿਸ ਨੇ ਡਾ. ਅੰਬੇਡਕਰ ਦੇ ਸੁਪਨਿਆਂ ਦੀ ਰਾਖੀ ਕੀਤੀ ਹੈ। ਮੰਡਲ ਪ੍ਰਧਾਨ ਸ਼ਾਮ ਲਾਲ ਨਰੂਲਾ ਵੱਲੋਂ ਵੱਖ ਵੱਖ ਪਿੰਡਾਂ ਤੋਂ ਆਏ ਪਾਰਟੀ ਵਰਕਰਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਵਿਨੋਦ ਕੁਮਾਰ ਰਾਣਾ, ਸਤੀਸ਼ ਕੁਮਾਰ ਰਾਣਾ, ਛੱਜੂ ਸਿੰਘ ਸਾਬਕਾ ਪੰਚ, ਅਰੁਣ ਕੁਮਾਰ ਰਾਣਾ, ਪਰਮਜੀਤ ਕੌਰ, ਕਰਨੈਲ ਸਿੰਘ ਧੂੰਦਾ, ਰਜਿੰਦਰ ਕੁਮਾਰ ਧੂੰਦਾ, ਚੇਤ ਸਿੰਘ ਖੰਟ, ਬਹਾਦਰ ਸਿੰਘ ਫੋਜੀ, ਗੁਰਮੇਲ ਸਿੰਘ ਫੌਜੀ, ਸੁਖਵਿੰਦਰ ਸਿੰਘ ਲੁਹਾਰ ਮਾਜਰਾ, ਹਰਕਿਰਨ ਸਿੰਘ ਮੋਹਣ ਮਾਜਰਾ, ਜਸਪਾਲ ਸਿੰਘ ਟੋਡਰਪੁਰ, ਚਰਨਜੀਤ ਸਿੰਘ, ਰਾਜਵੀਰ ਸਿੰਘ ਖੰਟ, ਕੁਲਦੀਪ ਸਿੰਘ ਸੰਘੋਲ, ਸ਼ੰਕਰ ਪੈਸੀ ਜਨਰਲ ਸੈਕਟਰੀ, ਗੁਰਮੁਖ ਸਿੰਘ ਹਰਗਣਾ, ਹਰਬੰਸ ਸਿੰਘ, ਸੁਖਦੀਪ ਸਿੰਘ ਭਟੇੜੀ, ਪਰਮਜੀਤ ਕੌਰ ਮਹਿਲਾ ਮੌਜੂਦ ਸਨ।