ਭਾਜਪਾ ਵੱਲੋਂ 47ਵਾਂ ਸਥਾਪਨਾ ਦਿਵਸ ਧੂਮਧਾਮ ਨਾਲ ਮਨਾਇਆ
ਭਾਜਪਾ ਵੱਲੋਂ 47ਵਾਂ ਸਥਾਪਨਾ ਦਿਵਸ ਧੂਮਧਾਮ ਨਾਲ ਮਨਾਇਆ
Publish Date: Tue, 07 Apr 2026 05:44 PM (IST)
Updated Date: Tue, 07 Apr 2026 05:47 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਭਾਰਤੀ ਜਨਤਾ ਪਾਰਟੀ ਦਾ 47ਵਾਂ ਸਥਾਪਨਾ ਦਿਵਸ ਧੂਮਧਾਮ ਨਾਲ ਮਨਾਇਆ ਗਿਆ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਦੀਦਾਰ ਸਿੰਘ ਭੱਟੀ ਦੀ ਅਗਵਾਈ ਵਿਚ ਸਮਾਗਮ ਵਿਚ ਭਾਜਪਾ ਪੰਜਾਬ ਪ੍ਰਦੇਸ਼ ਦੇ ਵਾਈਸ ਪ੍ਰਧਾਨ ਬਿਕਰਮਜੀਤ ਸਿੰਘ ਚੀਮਾ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਬੁਲਾਰਿਆਂ ਨੇ ਭਾਜਪਾ ਦੀ ਇਤਿਹਾਸਕ ਯਾਤਰਾ ਯਾਦ ਕਰਦਿਆਂ ਕਿਹਾ ਕਿ ਇਸ ਦੀਆਂ ਜੜ੍ਹਾਂ ਭਾਰਤੀ ਜਨ ਸੰਘ ਵਿਚ ਹਨ ਜਿਸ ਦੀ ਸਥਾਪਨਾ ਡਾ ਸ਼ਾਮਾ ਪ੍ਰਸ਼ਾਦ ਮੁਖਰਜੀ ਨੇ 21 ਅਕਤੂਬਰ 1951 ਨੂੰ ਕੀਤੀ ਸੀ। ਉਨ੍ਹਾਂ 1975 ਵਿਚ ਲਗਾਈ ਗਈ ਐਮਰਜੈਂਸੀ ਦਾ ਜ਼ਿਕਰ ਵੀ ਕੀਤਾ ਅਤੇ ਕਿਹਾ ਕਿ ਭਾਜਪਾ ਦੇ ਪਹਿਲੇ ਪ੍ਰਧਾਨ ਅਟਲ ਬਿਹਾਰੀ ਵਾਜਪਾਈ ਨੇ 6 ਅਪ੍ਰੈਲ 1980 ਨੂੰ ਪਾਰਟੀ ਦੀ ਰਸਮੀ ਸਥਾਪਨਾ ਕੀਤੀ। ਉਨ੍ਹਾਂ ਦੀ ਅਣਥੱਕ ਮਿਹਨਤ ਕਾਰਨ ਹੀ ਭਾਜਪਾ ਅੱਜ ਕੇਂਦਰ ਵਿਚ ਲਗਾਤਾਰ ਤੀਜੀ ਵਾਰ ਬਹੁਮਤ ਨਾਲ ਸਰਕਾਰ ਬਣਾ ਕੇ ਆਮ ਲੋਕਾਂ ਦੇ ਹਿੱਤਾਂ ਦੀ ਰੱਖਿਆ ਕਰ ਰਹੀ ਹੈ। ਬੁਲਾਰਿਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਚਲਾਈਆਂ ਵੱਖ ਵੱਖ ਲੋਕ ਭਲਾਈ ਸਕੀਮਾਂ ਦਾ ਲਾਭ ਸਮਾਜ ਦੇ ਆਖਰੀ ਵਿਅਕਤੀ ਤੱਕ ਪਹੁੰਚ ਰਿਹਾ ਹੈ। ਇਸ ਮੌਕੇ ਗੇਜਾ ਰਾਮ ਵਾਲਮੀਕਿ, ਦੇਵੀ ਦਿਆਲ ਪਰਾਸ਼ਰ, ਸਰਬਜੀਤ ਸਿੰਘ ਮੱਖਣ, ਹਰੀਸ਼ ਅਗਰਵਾਲ, ਧਰਮਿੰਦਰ ਕੁਮਾਰ ਬਾਂਡਾ, ਗੁਰਬਖਸ਼ ਸਿੰਘ ਬਖਸ਼ੀ, ਤਰਲੋਚਨ ਸਿੰਘ ਲਾਲੀ, ਕੁਲਦੀਪ ਸਿੰਘ ਸਹੋਤਾ, ਅਜਾਇਬ ਸਿੰਘ ਜਖਵਾਲੀ, ਕੁਲਦੀਪ ਸਿੰਘ ਸਿੱਧੂਪੁਰ, ਵਿੱਕੀ ਰਾਏ, ਜਸਪਾਲ ਸਿੰਘ, ਦਵਿੰਦਰ ਕੁਮਾਰ ਭੱਟ, ਹਰਚਰਨ ਸਿੰਘ, ਵਰਿੰਦਰ ਸਿੰਘ, ਜਸਵਿੰਦਰ ਸਿੰਘ, ਵਿਨੋਦ ਰਾਣਾ, ਓਮ ਗੌਤਮ, ਰਜੀਵ ਵਰਮਾ, ਬਲਵੀਰ ਸਿੰਘ ਧਾਰਨੀ, ਸ਼ਾਮ ਸੁੰਦਰ ਭਾਰਦਵਾਜ, ਡਾ ਹਤਿੰਦਰ ਸੂਰੀ ਰਾਣਾ, ਡਾ ਦਵੀਸ਼ ਸ਼ੈਲੀ, ਸੁਰਿੰਦਰ ਸਿੰਘ ਸ਼ਿੰਦੀ, ਰਜੇਸ਼ ਗੁਪਤਾ, ਹਰਮੀਤ ਸਿੰਘ ਸੱਗੂ, ਰਜੀਵ ਮਲਹੋਤਰਾ, ਸ਼ਾਮਲਾਲ ਨਰੂਲਾ, ਤਰਸੇਮ ਨਲੀਨਾ, ਵਿਨੇ ਗੁਪਤਾ, ਪ੍ਰੀਤਮ ਸਿੰਘ, ਪਰਮਿੰਦਰ ਸਿੰਘ ਦਿਓਲ, ਅਛਰ ਸਿੰਘ, ਸਤਵੀਰ ਸਿੰਘ ਸੱਤਾ, ਭਗਵੰਤ ਸਿੰਘ ਹੈਪੀ ਖਰੌੜਾ, ਰਣਧੀਰ ਸਿੰਘ ਬਲਾੜੀ, ਨਰਿੰਦਰ ਸਿੰਘ ਬਲਾੜੀ, ਸ਼ਿੰਗਾਰ ਸਿੰਘ ਬਰਾਸ, ਗੁਰਮੁਖ ਸਿੰਘ ਅਤੇ ਗੁਰਵਿੰਦਰ ਸਿੰਘ ਸੋਹੀ ਆਦਿ ਉੱਤਰੀ ਆਗੂ ਮੌਜੂਦ ਸਨ। ਸਮਾਗਮ ਵਿਚ ਭਾਜਪਾ ਵਰਕਰਾਂ ਨੇ ਭਰਪੂਰ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਪਾਰਟੀ ਦੀਆਂ ਨੀਤੀਆਂ ਤੇ ਉਪਲਬੱਧੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਸੰਕਲਪ ਲਿਆ।