ਕੋਟਲਾ ਬਜਵਾੜਾ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
ਕੋਟਲਾ ਬਜਵਾੜਾ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
Publish Date: Thu, 08 Jan 2026 04:52 PM (IST)
Updated Date: Thu, 08 Jan 2026 04:54 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਪਿੰਡ ਕੋਟਲਾ ਬਜਵਾੜਾ ਦੀ ਹਰੀਜਨ ਧਰਮਸ਼ਾਲਾ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਭਾਵ ਨਾਲ ਮਨਾਇਆ ਗਿਆ। ਨਾਅਰਾ ਚੇਤਨਾ ਮੰਚ ਪੰਜਾਬ ਦੀ ਅਗਵਾਈ ਹੇਠ ਹੋਏ ਇਸ ਧਾਰਮਿਕ ਸਮਾਗਮ ਵਿਚ ਸਾਬਕਾ ਮੰਤਰੀ ਡਾ. ਹਰਬੰਸ ਲਾਲ ਅਤੇ ਸੀਨੀਅਰ ਭਾਜਪਾ ਆਗੂ ਨੇ ਮੁੱਖ ਭੂਮਿਕਾ ਨਿਭਾਈ। ਵੱਖ-ਵੱਖ ਬੁਲਾਰਿਆਂ ਨੇ ਗੁਰੂ ਜੀ ਦੇ ਜੀਵਨ, ਅਥਾਹ ਕੁਰਬਾਨੀਆਂ, ਤਿਆਗ, ਹੱਕ-ਸੱਚ ਦੀ ਲੜਾਈ, ਮਨੁੱਖੀ ਅਧਿਕਾਰਾਂ ਦੀ ਰੱਖਿਆ ਤੇ ਜ਼ੁਲਮ ਵਿਰੋਧੀ ਸੰਘਰਸ਼ਾਂ ’ਤੇ ਚਾਨਣਾ ਪਾਇਆ। ਵਿਸ਼ੇਸ਼ ਤੌਰ ’ਤੇ ਰਾਸ਼ਟਰੀ ਸਵੈਮਸੇਵਕ ਸੰਘ ਦੇ ਆਲ ਇੰਡੀਆ ਪ੍ਰਚਾਰਕ ਐਡਵੋਕੇਟ ਰਾਜ ਕੁਮਾਰ ਮੱਕੜ ਅਤੇ ਸਾਹਿਬ ਦਿੱਤਾ ਗੋਬਿੰਦਗੜ੍ਹ ਨੇ ਵੀ ਆਪਣੇ ਵਿਚਾਰ ਰੱਖੇ। ਇਸ ਤੋਂ ਇਲਾਵਾ ਗੁਰਦੇਵ ਸਿੰਘ ਡੇਰਾ ਮੀਰ ਮੀਰਾਂ, ਲਖਵੀਰ ਸਿੰਘ ਮਹਿਰਾ ਸਰਾਏ ਬੰਜਾਰਾ ਅਤੇ ਦਰਸ਼ਨ ਸਿੰਘ ਕੋਟਲਾ ਬਜਵਾੜਾ ਨੇ ਵੀ ਗੁਰੂ ਜੀ ਦੇ ਜੀਵਨ ਸਬੰਧੀ ਕਿਤਾਬਾਂ ਭੇਟ ਕੀਤੀਆਂ। ਸਮਾਗਮ ਦੌਰਾਨ ਡਾ. ਹਰਬੰਸ ਲਾਲ ਅਤੇ ਰਾਜ ਕੁਮਾਰ ਮੱਕੜ ਨੂੰ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ. ਸਰਦਾਰਾ ਸਿੰਘ ਰਾਮਦਾਸ ਨਗਰ, ਪਰਮਜੀਤ ਸਿੰਘ ਭੱਟਮਾਜਰਾ, ਸੰਦੀਪ ਸਿੰਘ, ਬਹਾਦਰ ਸਿੰਘ ਭੱਟਮਾਜਰਾ, ਕਾਲਾ ਸਿੰਘ ਮਾਨੂੰਪੁਰ, ਅਮਰਜੀਤ ਸਿੰਘ ਮਾਨੂੰਪੁਰ, ਰੁਪਿੰਦਰ ਸਿੰਘ ਬੋਰਾਂ, ਡਾ. ਬਲਵਿੰਦਰ ਸਿੰਘ ਪੱਪੂ ਬਲੱਗਣ, ਅਮਰਜੀਤ ਸਿੰਘ ਮੋਡਰਨ ਵੈਲੀ ਫਤਹਿਗੜ੍ਹ ਸਾਹਿਬ, ਸਤਨਾਮ ਸਿੰਘ ਪ੍ਰਧਾਨ ਬਲਾੜੀ ਕਲਾਂ, ਮਨਜੀਤ ਕੌਰ ਮੱਠੀ, ਸੁਰਿੰਦਰ ਕੌਰ ਪ੍ਰਧਾਨ, ਭੁਪਿੰਦਰ ਕੌਰ ਜੋਤੀ ਸਰੂਪ ਕਲੋਨੀ, ਦਲਬੀਰ ਸਿੰਘ ਨੰਬਰਦਾਰ ਭੇਰੋਂਪੁਰ, ਜੋਤੀ ਭਾਟੀਆ, ਗੁਰਮੇਲ ਕੌਰ, ਕੁਲਦੀਪ ਸਿੰਘ ਮੱਠੀ, ਮਨਦੀਪ ਸਿੰਘ ਗਡਹੇੜਾ, ਅਮਨਪ੍ਰੀਤ ਕੌਰ ਬਲਾੜੀ ਕਲਾਂ, ਨਾਹਰ ਸਿੰਘ, ਮੰਗਲ ਸਿੰਘ, ਕੁਲਵਿੰਦਰ ਸਿੰਘ, ਭੁਪਿੰਦਰ ਸਿੰਘ, ਹਰਭਜਨ ਸਿੰਘ ਫੌਜੀ, ਰਾਮ ਲਾਲ ਟੇਲਰ, ਮਨਜੀਤ ਮੇਹਰਾ ਜੰਡਾਲੀ, ਗੁਰਦੀਪ ਸਿੰਘ ਭਾਗਨਪੁਰ ਆਦਿ ਪਤਵੰਤੇ ਮੌਜੂਦ। ਸਮਾਗਮ ਦੀਆਂ ਤਿਆਰੀਆਂ ਅਤੇ ਚਾਹ-ਬਿਸਕੁਟ ਦੇ ਲੰਗਰ ਦਾ ਪ੍ਰਬੰਧ ਲੰਗਰ ਕਮੇਟੀ ਦੇ ਜ਼ਿਲ੍ਹਾ ਚੇਅਰਮੈਨ ਦਰਸ਼ਨ ਸਿੰਘ, ਜ਼ਿਲ੍ਹਾ ਪ੍ਰਧਾਨ ਗੁਰਦੇਵ ਸਿੰਘ ਮੇਹਰਾ ਅਤੇ ਲਖਬੀਰ ਸਿੰਘ ਮੇਹਰਾ ਨੇ ਸੰਭਾਲਿਆ।