ਸੜਕ ਹਾਦਸੇ ’ਚ ਬਾਈਕ ਸਵਾਰ ਦੀ ਮੌਤ
ਸੜਕ ਹਾਦਸੇ ’ਚ ਬਾਈਕ ਸਵਾਰ ਦੀ ਮੌਤ
Publish Date: Thu, 19 Mar 2026 05:34 PM (IST)
Updated Date: Thu, 19 Mar 2026 05:37 PM (IST)
ਪੱਤਰ ਪ੍ਰੇਰਕ, ਬਸੀ ਪਠਾਣਾਂ, ਪੰਜਾਬੀ ਜਾਗਰਣ : ਪਿੰਡ ਚੁੰਨੀ ਕਲਾਂ ਨੇੜੇ ਵਾਪਰੇ ਸੜਕ ਹਾਦਸੇ ਵਿਚ ਬਾਈਕ ਸਵਾਰ ਦੀ ਮੌਤ ਹੋ ਗਈ। ਇਸ ਮਾਮਲੇ ਵਿਚ ਪੁਲਿਸ ਥਾਣਾ ਬਡਾਲੀ ਆਲਾ ਸਿੰਘ ਵਿਚ ਮੌਕੇ ਤੋਂ ਫ਼ਰਾਰ ਹੋਏ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਮੁਤਾਬਕ 18 ਮਾਰਚ ਨੂੰ ਹਰਜੀਤ ਸਿੰਘ (25) ਪੁੱਤਰ ਸੁਰਿੰਦਰ ਸਿੰਘ ਵਾਸੀ ਪਿੰਡ ਗੋਪਾਲੋਂ ਬਾਈਕ ’ਤੇ ਜਾ ਰਿਹਾ ਸੀ। ਉਸ ਦੌਰਾਨ ਅਰਜਨ ਪੈਲੇਸ ਚੁੰਨੀ ਕਲਾਂ ਨੇੜੇ ਇਕ ਕਾਰ ਦੇ ਨਾ-ਮਾਲੂਮ ਡਰਾਇਵਰ ਵੱਲੋਂ ਤੇਜ਼ ਰਫਤਾਰੀ ਨਾਲ ਕਾਰ ਲਿਆ ਕੇ ਹਰਜੀਤ ਸਿੰਘ ਦੇ ਮੌਟਰਸਾਈਕਲ ਦੇ ਪਿੱਛੇ ਮਾਰੀ, ਜਿਸ ਨਾਲ ਹਰਜੀਤ ਸਿੰਘ ਦੀ ਮੌਤ ਹੋ ਗਈ।