ਸੜਕ ਹਾਦਸੇ ’ਚ ਬਾਈਕ ਸਵਾਰ ਦੀ ਮੌਤ
ਸੜਕ ਹਾਦਸੇ ’ਚ ਬਾਈਕ ਸਵਾਰ ਦੀ ਮੌਤ
Publish Date: Tue, 06 Jan 2026 05:34 PM (IST)
Updated Date: Tue, 06 Jan 2026 05:35 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਖਮਾਣੋਂ : ਇਕ ਕਾਰ ਦੀ ਲਪੇਟ ’ਚ ਆਉਣ ਨਾਲ ਬਾਈਕ ਸਵਾਰ ਦੀ ਮੌਤ ਹੋ ਗਈ। ਖਮਾਣੋਂ ਪੁਲਿਸ ਨੇ ਮੁੱਦਈ ਮੋਰਿਆ ਪੁੱਤਰ ਰਾਮ ਪਿਆਰਾ ਦੇ ਬਿਆਨ ਦੇ ਆਧਾਰ ਤੇ ਕਾਰ ਦੇ ਨਾ ਮਾਲੂਮ ਚਾਲਕ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਮੁੱਦਈ ਨੇ ਪੁਲਿਸ ਨੂੰ ਦੱਸਿਆ ਕਿ ਬੀਤੇ ਦਿਨੀਂ ਉਹ ਤੇ ਵਰਿੰਦਰ ਵਾਸੀ ਬੋਰੇਪੁਰ ਜ਼ਿਲ੍ਹਾ ਜੋਨਪੁਰ ਯੂਪੀ ਸਰਦਾਰਾਂ ਦੇ ਢਾਬੇ ਨੇੜੇ ਪੈਦਲ ਕੱਚੇ ਰਸਤੇ ’ਤੇ ਜਾ ਰਹੇ ਸਨ। ਉਸ ਦੌਰਾਨ ਇਕ ਨਾਮਲੂਮ ਚਾਲਕ ਨੇ ਕਾਰ ਤੇਜ਼ ਰਫਤਾਰ ਨਾਲ ਪਿਛੋਂ ਲਿਆ ਕੇ ਮਾਰੀ। ਇਸ ਹਾਦਸੇ ਵਿਚ ਉਸ ਦੇ ਸੱਟਾਂ ਲੱਗੀਆਂ ਹਨ ਤੇ ਵਰਿੰਦਰ ਦੀ ਮੌਤ ਹੋ ਗਈ।