ਮੱਥਾ ਟੇਕਣ ਆਏ ਸ਼ਰਧਾਲੂ ਦੀ ਬਾਈਕ ਚੋਰੀ
ਮੱਥਾ ਟੇਕਣ ਆਏ ਸ਼ਰਧਾਲੂ ਦੀ ਬਾਈਕ ਚੋਰੀ
Publish Date: Sat, 17 Jan 2026 05:36 PM (IST)
Updated Date: Sat, 17 Jan 2026 05:39 PM (IST)
ਪੁੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਗੁਰਦੁਆਰਾ ਫਤਹਿਗੜ੍ਹ ਸਾਹਿਬ ਮੱਥਾ ਟੇਕਣ ਆਏ ਸ਼ਰਧਾਲੂ ਦੀ ਬਾਈਕ ਚੋਰੀ ਹੋ ਜਾਣ ਦੀ ਸੂਚਨਾ ਹੈ। ਇਸ ਮਾਮਲੇ ਵਿਚ ਪਲਵਿੰਦਰ ਸਿੰਘ ਵਾਸੀ ਸੈਦਪੁਰ, ਜ਼ਿਲ੍ਹਾ ਮੋਹਾਲੀ ਦੀ ਸ਼ਿਕਾਇਤ ਤੇ ਫਤਹਿਗੜ੍ਹ ਸਾਹਿਬ ਪੁਲਿਸ ਥਾਣੇ ਵਿਚ ਅਣਪਛਾਤੇ ਚੋਰ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ। ਸ਼ਿਕਾਇਤ ਕਰਤਾ ਨੇ ਪੁਲਿਸ ਨੂੰ ਦੱਸਿਆ ਕਿ ਉਹ ਆਪਣੇ ਮੋਟਰਸਾਈਕਲ ’ਤੇ ਮੱਥਾ ਟੇਕਣ ਆਇਆ ਸੀ। ਜਦੋਂ ਵਾਪਸ ਆਇਆ ਤਾਂ ਦੇਖਿਆ ਕਿ ਮੋਟਰਸਾਈਕਲ ਪਾਰਕਿੰਗ ਵਿਚ ਨਹੀਂ ਸੀ।