ਜਰੂਰੀ : ਬੀਬੀ ਧਾਲੀਵਾਲ ਵਲੋਂ ਬਿਰਧ ਆਸ਼ਰਮ ਦੀ ਮਦਦ ਦਾ ਭਰੋਸਾ
ਬੀਬੀ ਧਾਲੀਵਾਲ ਵਲੋਂ ਬਿਰਧ ਆਸ਼ਰਮ ਦੀ ਮਦਦ ਦਾ ਭਰੋਸਾ
Publish Date: Thu, 29 Jan 2026 05:44 PM (IST)
Updated Date: Thu, 29 Jan 2026 05:46 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਸਾਬਕਾ ਸੰਸਦ ਮੈਂਬਰ ਬੀਬੀ ਸਤਵਿੰਦਰ ਕੌਰ ਧਾਲੀਵਾਲ ਨੇ ਸਥਾਨਕ ਬਿਰਧ ਆਸ਼ਰਮ ਦਾ ਦੌਰਾ ਕੀਤਾ। ਇਸ ਮੌਕੇ ਫੈਡਰੇਸ਼ਨ ਆਫ ਆੜਤੀ ਐਸੋਸੀੲਸ਼ਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਰਾਜੇਸ਼ ਸਿੰਗਲਾ ਵੀ ਉਨ੍ਹਾਂ ਦੇ ਨਾਲ ਸਨ। ਦੋਵਾਂ ਆਗੂਆਂ ਨੇ ਬਿਰਧ ਆਸ਼ਰਮ ਵਿਚ ਰਹਿ ਰਹੇ ਬਜ਼ੁਰਗਾਂ ਦਾ ਹਾਲ ਜਾਣਿਆ। ਬੀਬੀ ਧਾਲੀਵਾਲ ਨੇ ਕਿਹਾ ਕਿ ਉਨ੍ਹਾਂ ਆਪਣਿਆਂ ਦੇ ਸਤਾਏ ਬਜ਼ੁਰਗਾਂ ਨਾਲ ਮਿਲ ਕੇ ਜਿਥੇ ਦੁਖ ਦਾ ਅਹਿਸਾਸ ਹੋਇਆ, ਉਥੇ ਇਸ ਗੱਲ ਦੀ ਖੁਸ਼ੀ ਵੀ ਹੋਈ ਕਿ ਉਹ ਇਥੇ ਸੁਰੱਖਿਅਤ ਹਨ। ਉਨ੍ਹਾਂ ਕਿਹਾ ਕਿ ਟਰੱਸਟ ਵਲੋਂ ਬਜ਼ੁਰਗਾਂ ਦੇ ਖਾਣੇ ਦਾ ਹੀ ਨਹੀ, ਸਗੋਂ ਸਿਹਤਯਾਬੀ ਲਈ ਦਵਾਈਆਂ ਆਦਿ ਦਾ ਵਧੀਆ ਪ੍ਰਬੰਧ ਕੀਤਾ ਗਿਆ ਹੈ, ਉਸਦੇ ਲਈ ਚੇਅਰਮੈਨ ਸੁਨੀਲ ਰੈਣਾ ਤੇ ਹੋਰ ਮੈਂਬਰ ਸ਼ਲਾਘਾ ਦੇ ਪਾਤਰ ਹਨ। ਉਨ੍ਹਾਂ ਵਿਰਧ ਆਸ਼ਰਮ ਲਈ ਮਦਦ ਦਾ ਭਰੋਸਾ ਵੀ ਦਿਵਾਇਆ। ਇਸ ਮੌਕੇ ਆੜਤੀ ਆਗੂ ਰਾਜੇਸ਼ ਸਿੰਗਲਾ ਨੇ ਕਿਹਾ ਕਿ ਮਾਪਿਆਂ ਦੀ ਸੇਵਾ ਰੱਬ ਦੀ ਸੇਵਾ ਹੈ, ਇਸ ਲਈ ਬੱਚਿਆਂ ਨੂੰ ਆਪਣੇ ਮਾਪਿਆਂ ਨੂੰ ਵਿਰਧ ਆਸ਼ਰਮ ਵਿਚ ਛੱਡਣ ਤੋਂ ਪਹਿਲਾਂ ਇਕ ਵਾਰ ਇਹ ਜ਼ਰੂਰ ਸੋਚਣਾ ਚਾਹੀਦਾ ਹੈ। ਇਸ ਮੌਕੇ ਬਜ਼ੁਰਗਾਂ ਨਾਲ ਸਮਾਜ ਸੇਵੀ ਵਿਸ਼ਾਲ ਗੁਪਤਾ ਵੀ ਮੌਜੂਦ ਸਨ।