ਬੀਬੀ ਧਾਲੀਵਾਲ ਵਲੋਂ ਬਿਰਧ ਆਸ਼ਰਮ ਦੀ ਮਦਦ ਦਾ ਭਰੋਸਾ
ਬੀਬੀ ਧਾਲੀਵਾਲ ਵਲੋਂ ਬਿਰਧ ਆਸ਼ਰਮ ਦੀ ਮਦਦ ਦਾ ਭਰੋਸਾ
Publish Date: Sun, 25 Jan 2026 05:40 PM (IST)
Updated Date: Sun, 25 Jan 2026 05:43 PM (IST)
ਪੱਤਰ ਪ੍ਰਰੇਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਸਾਬਕਾ ਸੰਸਦ ਮੈਂਬਰ ਬੀਬੀ ਸਤਵਿੰਦਰ ਕੌਰ ਧਾਲੀਵਾਲ ਵਲੋਂ ਸਥਾਨਕ ਬਿਰਧ ਆਸ਼ਰਮ ਦਾ ਦੌਰਾ ਕੀਤਾ ਗਿਆ। ਇਸ ਮੌਕੇ ਫੈਡਰੇਸ਼ਨ ਆਫ ਆੜ੍ਹਤੀ ਐਸੋਸੀੲਸ਼ਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਰਾਜੇਸ਼ ਸਿੰਗਲਾ ਵੀ ਉਨ੍ਹਾਂ ਦੇ ਨਾਲ ਸਨ। ਦੋਨੋ ਆਗੂਆਂ ਨੇ ਬਿਰਧ ਆਸ਼ਰਮ ਵਿਚ ਰਹਿ ਰਹੇ ਬਜ਼ੁਰਗਾਂ ਦਾ ਹਾਲ ਜਾਣਿਆ। ਬੀਬੀ ਧਾਲੀਵਾਲ ਨੇ ਕਿਹਾ ਕਿ ਉਨ੍ਹਾਂ ਆਪਣਿਆਂ ਦੇ ਸਤਾਏ ਬਜ਼ੁਰਗਾਂ ਨਾਲ ਮਿਲ ਕੇ ਜਿਥੇ ਦੁੱਖ ਦਾ ਅਹਿਸਾਸ ਹੋਇਆ, ਉਥੇ ਇਸ ਗੱਲ ਦੀ ਖੁਸ਼ੀ ਵੀ ਹੋਈ ਕਿ ਉਹ ਇਥੇ ਸੁਰੱਖਿਅਤ ਹਨ। ਉਨ੍ਹਾਂ ਕਿਹਾ ਕਿ ਟਰੱਸਟ ਵੱਲੋਂ ਬਜ਼ੁਰਗਾਂ ਦੇ ਖਾਣੇ ਦਾ ਹੀ ਨਹੀ, ਸਗੋਂ ਸਿਹਤਯਾਬੀ ਲਈ ਦਵਾਈਆਂ ਆਦਿ ਦਾ ਵਧੀਆ ਪ੍ਰਬੰਧ ਕੀਤਾ ਗਿਆ ਹੈ, ਉਸ ਲਈ ਚੇਅਰਮੈਨ ਸੁਨੀਲ ਰੈਣਾ ਤੇ ਹੋਰ ਮੈਂਬਰ ਸ਼ਲਾਘਾ ਦੇ ਪਾਤੱਰ ਹਨ। ਉਨ੍ਹਾਂ ਬਿਰਧ ਆਸ਼ਰਮ ਲਈ ਮਦਦ ਦਾ ਭਰੋਸਾ ਵੀ ਦਿਵਾਇਆ। ਇਸ ਮੌਕੇ ਆੜ੍ਹਤੀ ਆਗੂ ਰਾਜੇਸ਼ ਸਿੰਗਲਾ ਨੇ ਕਿਹਾ ਕਿ ਮਾਪਿਆਂ ਦੀ ਸੇਵਾ ਰੱਬ ਦੀ ਸੇਵਾ ਹੈ, ਇਸ ਲਈ ਬੱਚਿਆਂ ਨੂੰ ਆਪਣੇ ਮਾਪਿਆਂ ਨੂੰ ਵਿਰਧ ਆਸ਼ਰਮ ਵਿਚ ਛੱਡਣ ਤੋਂ ਪਹਿਲਾਂ ਇਕ ਵਾਰ ਇਹ ਜ਼ਰੂਰ ਸੋਚਣਾ ਚਾਹੀਦਾ ਹੈ ਕਿ ਜਦੋਂ ਉਨ੍ਹਾਂ ਦਾ ਬੱਚਾ ਉਨ੍ਹਾਂ ਨੂੰ ਵਿਰਧ ਆਸ਼ਰਮ ਛੱਡਣ ਆਵੇਗਾ ਤਾਂ ਉਹ ਕਿਵੇਂ ਦਾ ਮਹਿਸੂਸ ਕਰਨਗੇ। ਇਸ ਮੌਕੇ ਬਜ਼ੁਰਗਾਂ ਨਾਲ ਸਮਾਜ ਸੇਵੀ ਵਿਸ਼ਾਲ ਗੁਪਤਾ ਵੀ ਮੌਜੂਦ ਸਨ।