ਭੁਪਿੰਦਰ ਕੌਰ ਰਿਉਣਾ ਨੇ ਬਲਾਕ ਸੰਮਤੀ ਸਰਹਿੰਦ ਵਿਖੇ ਚੇਅਰਪਰਸਨ ਦਾ ਅਹੁਦਾ ਸੰਭਾਲਿਆ

ਗੁਰਪ੍ਰੀਤ ਸਿੰਘ ਮਹਿਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਬਲਾਕ ਸੰਮਤੀ ਸਰਹਿੰਦ ਤੇ ਬਲਾਕ ਵਿਕਾਸ ਪੰਚਾਇਤ ਦਫ਼ਤਰ ਸਰਹਿੰਦ ਵੱਲੋਂ ਸਰਬੱਤ ਦੇ ਭਲੇ ਲਈ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦਿਆਂ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਭਾਈ ਅਬਿਨਾਸ਼ੀ ਸਿੰਘ ਦੇ ਕੀਰਤਨੀ ਜਥੇ ਵੱਲੋਂ ਗੁਰਬਾਣੀ ਦੇ ਰਸਭਿੰਨੇ ਕੀਰਤਨ ਨਾਲ ਸੰਗਤ ਨੂੰ ਨਿਹਾਲ ਕੀਤਾ ਗਿਆ। ਅਰਦਾਸ ਉਪਰੰਤ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ। ਇਸ ਮੌਕੇ ਵਿਧਾਇਕ ਲਖਬੀਰ ਸਿੰਘ ਰਾਏ ਮੁੱਖ ਮਹਿਮਾਨ ਵਜੋਂ, ਜਦਕਿ ਏਡੀਸੀ (ਡੀ) ਸੁਰਿੰਦਰ ਸਿੰਘ ਧਾਲੀਵਾਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਨਵੀਂ ਚੁਣੀ ਗਈ ਚੇਅਰਪਰਸਨ ਭੁਪਿੰਦਰ ਕੌਰ ਅਤੇ ਉਪ ਚੇਅਰਮੈਨ ਸਤਬੀਰ ਸਿੰਘ ਜੱਲਾ ਨੂੰ ਅਹੁਦਾ ਸੰਭਾਲਣ ਤੇ ਵਧਾਈ ਦਿੱਤੀ ਅਤੇ ਸਨਮਾਨਿਤ ਕੀਤਾ। ਵਿਧਾਇਕ ਨੇ ਕਿਹਾ ਕਿ ਪੰਜਾਬ ਸਰਕਾਰ ਪਿਛਲੇ ਚਾਰ ਸਾਲਾਂ ਤੋਂ ਸੂਬੇ ਦੇ ਲੋਕਾਂ ਦੇ ਸਰਬਪੱਖੀ ਵਿਕਾਸ ਲਈ ਕੰਮ ਕਰ ਰਹੀ ਹੈ। ਪਿੰਡਾਂ ਦੇ ਸਰਬਪੱਖੀ ਵਿਕਾਸ ਦੇ ਲਈ ਪਿੰਡਾਂ ’ਚ ਖੇਡ ਮੈਦਾਨ ਬਣਾਏ ਜਾ ਰਹੇ ਹਨ ਉੱਥੇ ਹੀ ਪਿੰਡਾਂ ਦੇ ਸੁੰਦਰੀਕਰਨ ਲਈ ਪਾਰਕਾਂ ਦਾ ਵੀ ਨਿਰਮਾਣ ਹੋ ਰਿਹਾ ਹੈ। ਹਲਕੇ ਦੇ ਲੋਕਾਂ ਨੇ ਸਰਪੰਚ, ਬਲਾਕ ਸੰਮਤੀ ਮੈਂਬਰ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਤੇ ਐਮਐਲਏ ਚੁਣ ਕੇ ਸਾਡੇ ਉੱਪਰ ਭਰੋਸਾ ਪ੍ਰਗਟਾਇਆ ਹੈ, ਇਸ ਨਾਲ ਸਾਡੀ ਜ਼ਿੰਮੇਵਾਰੀ ਹੋਰ ਵੱਧ ਜਾਂਦੀ ਹੈ। ਬਲਾਕ ਸੰਮਤੀ ਸਰਹਿੰਦ ਦੇ ਉਪ ਚੇਅਰਮੈਨ ਸਤਬੀਰ ਸਿੰਘ ਜੱਲਾ ਨੇ ਜਿੱਥੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ, ਉੱਥੇ ਹੀ ਕਿਹਾ ਕਿ ਉਹ ਬਲਾਕ ਸੰਮਤੀ ਸਰਹਿੰਦ ਦੇ ਅਧੀਨ ਆਉਂਦੇ ਪਿੰਡਾਂ ਵਿਚ ਵਿਕਾਸ ਨੂੰ ਤਰਜੀਹ ਦੇਣਗੇ। ਆਪ ਆਗੁ ਜਗਜੀਤ ਸਿੰਘ ਰਿਊਣਾ ਨੇ ਕਿਹਾ ਕਿ ਬਲਾਕ ਸੰਮਤੀ ਸਰਹਿੰਦ ਦੇ ਵਿਚ 15 ਬਲਾਕ ਸੰਮਤੀਆਂ ’ਚੋਂ 13 ਦੇ ਵਿਚ ਆਮ ਆਦਮੀ ਪਾਰਟੀ ਨੂੰ ਬਹੁਮਤ ਮਿਲਿਆ ਹੈ। ਇਸ ਲਈ ਉਹ ਹਲਕੇ ਦੇ ਲੋਕਾਂ ਦੇ ਧੰਨਵਾਦੀ ਹਨ। ਬਲਾਕ ਵਿਕਾਸ ਪੰਚਾਇਤ ਦਫਤਰ ਸਰਹਿੰਦ ਵੱਲੋਂ ਆਏ ਮਹਿਮਾਨਾਂ ਨੂੰ ਸਿਰੋਪਾਉ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੀਡੀਪੀਓ ਸਰਹਿੰਦ ਦੀਪ ਸ਼ਿਖਾ ਗਰਗ, ਬੀਡੀਪੀਓ ਖੇੜਾ ਝਰਮਲ ਸਿੰਘ, ਕੁਲਵਿੰਦਰ ਡੇਰਾ, ਰਾਜ ਦਵਿੰਦਰ ਸਿੰਘ ਘੁੰਮਣ, ਐਡਵੋਕੇਟ ਅਮਰਿੰਦਰ ਮੰਡੋਫਲ, ਡਾ. ਬਲਜਿੰਦਰ ਸਿੰਘ, ਹਰਮੇਸ਼ ਸਿੰਘ ਛੰਨਾ ਮਨਦੀਪ ਸਿੰਘ ਪੂਲਾ ਰਣਜੀਤ ਸਿੰਘ ਚੀਮਾ, ਮਨਜੀਤ ਕੌਰ ਭਜਨ ਸਿੰਘ ਚਰਨਜੀਤ ਕੌਰ ਗੁਰਜੀਤ ਸਿੰਘ ਮਨਪ੍ਰੀਤ ਸਿੰਘ ਹਰਜਿੰਦਰ ਕੌਰ ਹਰਦੀਪ ਕੌਰ ਸੁਖਪ੍ਰੀਤ ਕੌਰ, ਸਰਪੰਚ ਨਿਰਮਲ ਸਿੰਘ, ਸਰਪੰਚ ਰਣਜੋਧ ਸਿੰਘ, ਸਰਪੰਚ ਸਤਪਾਲ ਸਿੰਘ, ਸਰਪੰਚ ਇੰਦਰ ਦੀਪ ਸਿੰਘ ਰੰਧਾਵਾ, ਸਰਪੰਚ ਪਰਵਿੰਦਰ ਸਿੰਘ, ਸਰਪੰਚ ਗੁਰਜੰਟ ਸਿੰਘ, ਸਾਬਕਾ ਸਰਪੰਚ ਅਮਰੀਕ ਸਿੰਘ ਬਾਲਪੁਰ, ਸਰਪੰਚ ਗੁਰਦੀਪ ਸਿੰਘ ਲਾਲਾ, ਸਰਪੰਚ ਰਾਜਦੀਪ ਸਿੰਘ ਰਾਜੂ, ਪ੍ਰਿਤਪਾਲ ਸਿੰਘ ਜੱਸੀ, ਦਿਲਪ੍ਰੀਤ ਸਿੰਘ ਭੱਟੀ, ਕਰਮ ਸਿੰਘ ਜੱਲਾ, ਗੁਰਵੀਰ ਸਿੰਘ ਜੱਲਾ, ਮਾਸਟਰ ਕਰਮਜੀਤ ਸਿੰਘ, ਸੈਕਟਰੀ ਰਜਿੰਦਰ ਸਿੰਘ ਤੋਂ ਆਦਿ ਮੌਜੂਦ ਸਨ।