- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਗਰ ਕੌਂਸਲ ਚੋਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਵੱਲੋਂ ਮੀਟਿੰਗ

ਮੁਕੇਸ਼ ਘਈ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਭਾਰਤ ਵਿਚ ਲੋਕਤੰਤਰ ਦੇ ਤਿੰਨ ਪੱਧਰ ਹਨ ਇਨ੍ਹਾਂ ਨੂੰ ਸੰਵਿਧਾਨ ਦੇ ਤਹਿਤ 73ਵੇਂ ਤੇ 74ਵੇਂ ਸੋਧ ਐਕਟ 1992 ਦੁਆਰਾ ਸਥਾਪਿਤ ਕੀਤਾ ਗਿਆ ਸੀ ਜਿਸ ਵਿਚ ਸਭ ਤੋਂ ਉੱਪਰ ਕੇਂਦਰ ਸਰਕਾਰ, ਫਿਰ ਰਾਜ ਸਰਕਾਰ ਤੇ ਉਸ ਤੋਂ ਬਾਅਦ ਸਥਾਨਕ ਸਰਕਾਰਾਂ ਆਉਂਦੀਆਂ ਹਨ। ਇਸੇ ਕੜੀ ਅਧੀਨ ਹਰ ਪੰਜ ਸਾਲਾਂ ਬਾਅਦ ਨਗਰ ਕੌਂਸਲ ਦੀਆਂ ਚੋਣਾਂ ਹੁੰਦੀਆਂ ਹਨ। ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਦੀ ਚੋਣ ਸਬੰਧੀ ਭਾਰਤੀ ਜਨਤਾ ਪਾਰਟੀ ਦੀ ਇਕ ਬੈਠਕ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਭੱਟੀ ਦੀ ਅਗਵਾਈ ਹੇਠ ਸਥਾਨਕ ਭਾਜਪਾ ਦਫਤਰ ਅਮਲੋਹ ਰੋਡ ਵਿਖੇ ਹੋਈ, ਜਿਸ ਵਿਚ ਸੂਬਾ ਸਕੱਤਰ ਤੇ ਹਲਕਾ ਅਮਲੋਹ ਦੇ ਇੰਚਾਰਜ ਕੰਵਰਵੀਰ ਸਿੰਘ ਟੌਹੜਾ, ਸੂਬਾ ਕਾਰਜਕਾਰਨੀ ਮੈਂਬਰ ਰਕੇਸ਼ ਗੁਪਤਾ, ਦੇਵੀ ਦਿਆਲ, ਸੀਨੀਅਰ ਆਗੂ ਸੁਭਾਸ਼ ਸਿੰਗਲਾ, ਜ਼ਿਲ੍ਹਾ ਜਨਰਲ ਸਕੱਤਰ ਰਵਿੰਦਰ ਸਿੰਘ ਪਦਮ, ਸਾਬਕਾ ਕੌਂਸਲਰ ਤੇਜ਼ਿੰਦਰ ਸਿੰਘ ਬੌਬੀ ਰੈਹਲ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਬੈਠਕ ਵਿਚ ਨਗਰ ਕੌਂਸਲ ਚੋਣਾਂ ਸਬੰਧੀ ਵਿਸਥਾਰਥ ਚਰਚਾ ਹੋਈ ਅਤੇ ਚੋਣਾਂ ਸਬੰਧੀ ਇਕ 13 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਅਤੇ ਭਾਜਪਾ ਤੋਂ ਚੋਣ ਲੜਨ ਦੇ ਚਾਹਵਾਨ ਉਪਰੋਕਤ ਕਮੇਟੀ ਨੂੰ ਆਪਣੀ ਅਰਜੀ ਦੇ ਸਕਣਗੇ। ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਭੱਟੀ ਨੇ ਕਿਹਾ ਕਿ ਭਾਜਪਾ ਨਗਰ ਕੌਂਸਲ ਚੋਣਾਂ ਪੂਰੇ ਜੋਸ਼ ਨਾਲ ਲੜੇਗੀ। ਕੰਵਰਬੀਰ ਸਿੰਘ ਟੌਹੜਾ ਨੇ ਕਿਹਾ ਕਿ ਕਿ ਭਾਜਪਾ 29 ਦੇ 29 ਵਾਰਡਾਂ ’ਚ ਆਪਣੇ ਉਮੀਦਵਾਰ ਖੜੇ ਕਰੇਗੀ ਅਤੇ ਨਗਰ ਕੌਂਸਲ ਚੋਣਾਂ ਵਿਚ ਭਾਰੀ ਬਹੁਮਤ ਦੇ ਨਾਲ ਜਿੱਤ ਪ੍ਰਾਪਤ ਕਰੇਗੀ। ਇਸ ਮੌਕੇ ਤੇਜ਼ਿੰਦਰ ਸਿੰਘ ਬੌਬੀ ਰਹੀਲ, ਹਿਤੇਸ਼ ਗਾਵੜੀ, ਰਾਜਨ ਕੱਕੜ, ਰਾਜੀਵ ਸਿੰਗਲਾ, ਸੋਨੂ ਧਵਨ, ਅਮਰਜੀਤ ਸਿੰਘ ਸੋਨੂ ਗੋਬਿੰਦਗੜੀਆ, ਇਮਰਾਨ ਅੰਸਾਰੀ ਬਲਦਾਊ ਪਾਂਡੇ, ਕ੍ਰਿਸ਼ਨ ਭਾਰਦਵਾਜ, ਵਿਕਾਸ ਬਬਲੀ, ਸੰਜੀਵ ਢੰਡ, ਰਮੇਸ਼ ਕੁਮਾਰ ਮੇਸ਼ੀ, ਨਰਾਇਣ ਦਾਸ ਮਨੋਜ, ਅਕਬਰ ਅਲੀ ਚੌਹਾਨ, ਕਮਲ ਸ਼ਰਮਾ, ਬੀਬੀ ਭੁਪਿੰਦਰ ਕੌਰ ਅਤੇ ਹੋਰ ਭਾਜਪਾ ਵਰਕਰ ਹਾਜ਼ਰ ਰਹੇ। ਇਸ ਮੌਕੇ ਰਵਿੰਦਰ ਸਿੰਘ ਪਦਮ ਨੇ ਦੱਸਿਆ ਕਿ ਭਾਜਪਾ ਵੱਲੋਂ ਮੰਡੀ ਗੋਬਿੰਦਗੜ੍ਹ ਮਿਉਂਸਪਲ ਕਮੇਟੀ ਚੋਣਾਂ ਲਈ 13 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਸ ਵਿਚ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਭੱਟੀ, ਸੂਬਾ ਸਕੱਤਰ ਕੰਵਰਵੀਰ ਸਿੰਘ ਟੌਹੜਾ, ਸੂਬਾ ਕਾਰਜਾਰਨੀ ਮੈਂਬਰ ਪੰਡਿਤ ਦੇਵੀ ਦਿਆਲ, ਸੂਬਾ ਕਾਰਜਾਰਨੀ ਮੈਂਬਰ ਰਾਕੇਸ਼ ਗੁਪਤਾ, ਸੀਨੀਅਰ ਨੇਤਾ ਸੁਭਾਸ਼ ਸਿੰਗਲਾ, ਜ਼ਿਲ੍ਹਾ ਜਨਰਲ ਸਕੱਤਰ ਰਵਿੰਦਰ ਸਿੰਘ ਪਦਮ, ਸੰਦੀਪ ਸਿੰਘ ਬੱਲ, ਸਾਬਕਾ ਕੌਂਸਲਰ ਤਜਿੰਦਰ ਸਿੰਘ ਰੀਹਲ, ਸਾਬਕਾ ਨਗਰ ਕੌਂਸਲ ਪ੍ਰਧਾਨ ਧਰਮਪਾਲ ਰਾਓ, ਸਾਬਕਾ ਮਹਿਲਾ ਮੋਰਚਾ ਜ਼ਿਲ੍ਹਾ ਪ੍ਰਧਾਨ ਲਕਸ਼ਮੀ ਮਿੱਤਲ, ਜ਼ਿਲ੍ਹਾ ਖ਼ਜ਼ਾਨਚੀ ਸਾਹਿਲ ਗਰਗ, ਮੰਡਲ ਪ੍ਰਧਾਨ ਸਾਊਥ ਰਾਜੀਵ ਵਰਮਾ, ਮੰਡਲ ਪ੍ਰਧਾਨ ਨੌਰਥ ਸੰਨੀ ਗੋਇਲ ਸ਼ਾਮਲ ਹਨ।