ਪੰਛੀਆਂ ਲਈ ਪਾਣੀ ਦੇ ਬਰਤਨ ਰੱਖਣ ਦੀ ਸ਼ੁਰੂਆਤ
ਭਾਰਤ ਵਿਕਾਸ ਪ੍ਰੀਸ਼ਦ ਦੀ ਮਹਿਲਾ ਸ਼ਾਖਾ ਵੱਲੋਂ ਪੰਛੀਆਂ ਲਈ ਪਾਣੀ ਦੇ ਬਰਤਨ ਰੱਖਣ ਦੀ ਸ਼ੁਰੂਆਤ
Publish Date: Sat, 25 Apr 2026 05:49 PM (IST)
Updated Date: Sat, 25 Apr 2026 05:52 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਭਾਰਤ ਵਿਕਾਸ ਪ੍ਰੀਸ਼ਦ ਬਸੀ ਪਠਾਣਾਂ ਦੀ ਮਹਿਲਾ ਸ਼ਾਖਾ ਵੱਲੋਂ ਮੁਖੀ ਮੀਨਾਕਸ਼ੀ ਸੋਨੀ ਦੀ ਅਗਵਾਈ ਹੇਠ ਗਰਮੀ ਦੇ ਮੌਸਮ ਨੂੰ ਮੁੱਖ ਰੱਖਦਿਆਂ ਪੰਛੀਆਂ ਦੀ ਪਿਆਸ ਬੁਝਾਉਣ ਲਈ ਵਿਸ਼ੇਸ਼ ਉਪਰਾਲਾ ਕੀਤਾ ਗਿਆ। ਇਸ ਪ੍ਰੋਜੈਕਟ ਦੀ ਚੇਅਰਮੈਨ ਰੀਨਾ ਮਲਹੋਤਰਾ, ਨਿਸ਼ੀ ਮਲਹੋਤਰਾ ਤੇ ਇੰਦੂ ਮਲਹੋਤਰਾ ਨੇ ਦੱਸਿਆ ਕਿ ਪ੍ਰੀਸ਼ਦ ਵੱਲੋਂ ਪਾਣੀ ਨਾਲ ਭਰੇ ਮਿੱਟੀ ਦੇ ਬਰਤਨ ਰੱਖਣ ਦੀ ਮੁਹਿੰਮ ਦੀ ਸ਼ੁਰੂਆਤ ਕਿਲ੍ਹਾ ਮੁਹੱਲਾ ਸਥਿਤ ਸ਼ਿਵ ਦੁਰਗਾ ਮੰਦਰ ਤੋਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਨੇਕ ਕਾਰਜ ਲਈ ਮਹਿਲਾ ਮੈਂਬਰਾਂ ਵੱਲੋਂ ਆਰਥਿਕ ਸਹਿਯੋਗ ਦਿੱਤਾ ਗਿਆ ਹੈ। ਇਸ ਪ੍ਰੋਜੈਕਟ ਦਾ ਮੁੱਖ ਮਕਸਦ ਗਰਮੀਆਂ ’ਚ ਪੰਛੀਆਂ ਲਈ ਪਾਣੀ ਦਾ ਪ੍ਰਬੰਧ ਕਰਨਾ ਅਤੇ ਆਮ ਲੋਕਾਂ ਨੂੰ ਵਾਤਾਵਰਣ ਸੁਰੱਖਿਆ ਪ੍ਰਤੀ ਜਾਗਰੂਕ ਕਰਨਾ ਹੈ। ਇਸ ਦੌਰਾਨ ਲੋਕਾਂ ਨੂੰ ਪੰਛੀਆਂ ਲਈ ਮਿੱਟੀ ਦੇ ਬਰਤਨ ਵੀ ਵੰਡੇ ਗਏ ਤਾਂ ਜੋ ਉਹ ਆਪਣੇ ਘਰਾਂ ਦੀਆਂ ਛੱਤਾਂ ’ਤੇ ਪਾਣੀ ਰੱਖ ਸਕਣ। ਇਸ ਮੌਕੇ ਵੱਡੀ ਗਿਣਤੀ ਵਿੱਚ ਮਹਿਲਾ ਮੈਂਬਰ ਅਤੇ ਅਹੁਦੇਦਾਰ ਮੌਜੂਦ ਸਨ।