ਭਾਰਤ ਵਿਕਾਸ ਪ੍ਰੀਸ਼ਦ ਸਰਹਿੰਦ ਵੱਲੋਂ ਬਿਰਧ ਆਸ਼ਰਮ ਵਿਖੇ ਮਦਦ
ਭਾਰਤ ਵਿਕਾਸ ਪ੍ਰੀਸ਼ਦ ਸਰਹਿੰਦ ਵੱਲੋਂ ਬਿਰਧ ਆਸ਼ਰਮ ਵਿਖੇ ਮਦਦ
Publish Date: Sun, 11 Jan 2026 05:19 PM (IST)
Updated Date: Sun, 11 Jan 2026 05:21 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਭਾਰਤ ਵਿਕਾਸ ਪ੍ਰੀਸ਼ਦ ਸਰਹਿੰਦ ਵੱਲੋਂ ਪ੍ਰਧਾਨ ਹਰਵਿੰਦਰ ਵਰਮਾ ਦੀ ਅਗਵਾਈ ਹੇਠ ਬਿਰਧ ਆਸ਼ਰਮ ਬਸੀ ਪਠਾਣਾ ਦਾ ਦੌਰਾ ਕੀਤਾ ਗਿਆ। ਪ੍ਰਧਾਨ ਵਰਮਾ ਨੇ ਦੱਸਿਆ ਕਿ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਪ੍ਰੀਸ਼ਦ ਦੁਆਰਾ ਬਿਰਧ ਆਸ਼ਰਮ ਵਿਖੇ ਰਾਸ਼ਨ ਅਤੇ ਹੋਰ ਜ਼ਰੂਰਤ ਅਨੁਸਾਰ ਸਮਗਰੀ ਦਿੱਤੀ ਗਈ ਹੈ। ਰੈਣ ਬਸੇਰਾ ਦੇ ਪ੍ਰਧਾਨ ਸੁਨੀਲ ਰੈਨਾ ਨੇ ਆਏ ਪ੍ਰੀਸ਼ਦ ਮੈਂਬਰਾਂ ਦਾ ਜੀ ਆਇਆਂ ਆਖਿਆ ਅਤੇ ਇਮਦਾਦ ਦੇ ਲਈ ਧੰਨਵਾਦ ਵੀ ਕੀਤਾ। ਪ੍ਰੀਸ਼ਦ ਬੁਲਾਰੇ ਪੂਰਨ ਸਹਿਗਲ ਅਤੇ ਰਾਜੇਸ਼਼ ਧੀਮਾਨ ਨੇ ਦੱਸਿਆ ਕਿ ਪ੍ਰੀਸ਼ਦ ਸੰਸਕਾਰਾਂ ਅਤੇ ਸੇਵਾ ਦੇ ਪ੍ਰੋਜੈਕਟ ਕਰਦੀ ਹੈ। ਇਸ ਮੌਕੇ ਪ੍ਰੀਸ਼ਦ ਦੇ ਵਿੱਤ ਸਕੱਤਰ ਹਰੀਸ਼ ਜੈਨ, ਪ੍ਰੋਜੈਕਟ ਇੰਚਾਰਜ ਅਨਿਲ ਸੂਦ, ਦਿਨੇਸ਼ ਕੁਮਾਰ, ਰਘਵੀਰ ਬਾਵਾ, ਸੀ ਏ ਸੰਦੀਪ ਗੁਪਤਾ, ਸਤਪਾਲ ਸ਼ਰਮਾ, ਕੁਲਦੀਪ ਮਲਹੋਤਰਾ ਅਤੇ ਵਿਨੋਦ ਸ਼ਰਮਾ ਮੌਜੂਦ ਸਨ।