ਭਾਰਤ ਵਿਕਾਸ ਪ੍ਰੀਸ਼ਦ ਸਰਹਿੰਦ ਵੱਲੋਂ ਖੂਨ ਦਾਨ ਕੈਂਪ ਲਗਾਇਆ
ਭਾਰਤ ਵਿਕਾਸ ਪਰਿਸ਼ਦ ਸਰਹਿੰਦ ਵੱਲੋਂ ਖੂਨ ਦਾਨ ਕੈਂਪ ਆਯੋਜਿਤ
Publish Date: Sun, 29 Mar 2026 06:28 PM (IST)
Updated Date: Sun, 29 Mar 2026 06:30 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਭਾਰਤ ਵਿਕਾਸ ਪ੍ਰੀਸ਼ਦ ਸਰਹਿੰਦ ਵੱਲੋਂ ਅਸ਼ੋਕਾ ਸਕੂਲ ਵਿਖੇ ਖ਼ੂਨਦਾਨ ਕੈਂਪ ਲਗਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਸਮਾਜ ਸੇਵੀ ਹਰਪਾਲ ਸਿੰਘ ਬੇਦੀ ਨੇ ਭਾਰਤ ਮਾਂ ਦੀ ਫੋਟੋ ਅੱਗੇ ਜੋਤ ਜਗਾ ਕੇ ਅਤੇ ਫ਼ੁੱਲ ਭੇਂਟ ਕਰਕੇ ਕੈਂਪ ਦੀ ਸ਼ੁਰੂਆਤ ਕੀਤੀ। ਉਨਾਂ ਪ੍ਰੀਸ਼ਦ ਦੇ ਇਸ ਕਦਮ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਖ਼ੂਨਦਾਨ ਮਹਾਂ ਦਾਨ ਹੈ। ਸੰਸਥਾ ਦੇ ਪ੍ਰਧਾਨ ਹਰਵਿੰਦਰ ਵਰਮਾ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਪ੍ਰੀਸ਼ਦ ਸਮਾਜ ਸੇਵਾ ਤੇ ਦੇਸ਼ ਸੇਵਾ ਦੇ ਵੱਖ-ਵੱਖ ਪ੍ਰੋਜੈਕਟ ਲਗਾਉਂਦੀ ਰਹਿੰਦੀ ਹੈ। ਪ੍ਰੀਸ਼ਦ ਦੇ ਬੁਲਾਰੇ ਪੂਰਨ ਸਹਿਗਲ ਨੇ ਦੱਸਿਆ ਕਿ ਸੰਸਥਾ ਵੱਲੋਂ ਹਰ ਤਿੰਨ ਮਹੀਨੇ ਬਾਅਦ ਖੂਨਦਾਨ ਕੈਂਪ ਲਗਾਇਆ ਜਾਂਦਾ ਹੈ | ਅੱਜ ਦਾ ਕੈਂਪ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਹਫ਼ਤੇ ਨੂੰ ਸਮਰਪਿਤ ਹੈ। ਸਿਵਲ ਹਸਪਤਾਲ ਫਤਹਿਗੜ੍ਹ ਸਾਹਿਬ ਦੀ ਡਾਕਟਰ ਪ੍ਰਵੀਨ ਕੌਰ ਦੀ ਅਗਵਾਈ ਹੇਠ 50 ਯੂਨਿਟ ਖੂਨ ਇਕੱਤਰ ਕੀਤਾ ਗਿਆ। ਇਸ ਮੌਕੇ ਰਾਜੇਸ਼ ਧੀਮਾਨ, ਵਿਵੇਕ ਸ਼ਰਮਾ, ਹਰੀਸ਼ ਜੈਨ, ਵਰੁਨ ਸੂਦ, ਰੋਹਿਤ ਸ਼ਰਮਾ, ਸੁਮੀਤ ਮੋਦੀ ਰਾਜੇਸ਼ ਗਰਗ, ਮੁਨੀਸ਼ ਵਰਮਾ, ਅਰਵਿੰਦ ਵਰਮਾ, ਅਨੁਜ ਜਿੰਦਲ, ਨਰਿੰਦਰ ਰਾਣਾ, ਧਰੁਵ ਗਰਗ, ਸੁਮੰਤ, ਕਰਨ ਸਹਿਦੇਵ, ਮੁਨੀਸ਼ ਮਾਂਗੀ, ਆਨੰਦ ਮੋਹਨ, ਕਰਨੈਲ, ਮੋਹਿਤ ਅਰੋੜਾ, ਅਮਰਜੀਤ ਪਾਲ, ਯੋਗੇਸ਼ ਬਿੰਬਰਾ, ਰਾਜੇਸ਼ ਉੱਪਲ, ਪਵਨ ਕਾਲੜਾ, ਨਰਿੰਦਰ ਪੁਰੀ, ਆਸ਼ੂਤੋਸ਼ ਬਾਤਿਸ਼, ਜਸਵਿੰਦਰ ਧੀਮਾਨ, ਕ੍ਰਿਸ਼ ਜਿੰਦਲ, ਅਨਿਲ, ਦਿਨੇਸ਼, ਦੀਪਨ, ਅਤੁਲ ਅਤੇ ਸੀਪਾ ਸੂਦ ਮੌਜੂਦ ਸਨ।