ਭਾਰਤ ਵਿਕਾਸ ਪਰੀਸ਼ਦ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਕਰਵਾਇਆ ਪ੍ਰੋਗਰਾਮ

ਗਰਗ, ਪੰਜਾਬੀ ਜਾਗਰਣ, ਅਮਲੋਹ : ਭਾਰਤ ਵਿਕਾਸ ਪ੍ਰੀਸ਼ਦ ਬਰਾਂਚ ਅਮਲੋਹ ਵੱਲੋਂ ਡਿਸਟਰਿਕਟ ਲੀਗਲ ਸਰਵਿਸ ਅਥਾਰਟੀ ਫਤਹਿਗੜ੍ਹ ਸਾਹਿਬ ਦੇ ਸਹਿਯੋਗ ਨਾਲ ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਇਕ ਸਮਾਗਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਦੇ ਸਕੂਲ ਵਿਖੇ ਕੀਤਾ ਗਿਆ। ਸਮਾਗਮ ਵਿਚ ਦੀਕਸ਼ਾ ਪੁਰੀ ਬਤੌਰ ਲੈਫਟੀਡੈਂਟ ਜੱਜ ਐਡਵੋਕੇਟ ਇੰਡੀਅਨ ਆਰਮੀ ਵਿਸ਼ੇਸ਼ ਤੌਰ ’ਤੇ ਪਹੁੰਚੇ ਪ੍ਰੀਸ਼ਦ ਵੱਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਦੀਕਸ਼ਾ ਪੁਰੀ ਵੱਲੋਂ ਸਮਾਗਮ ਵਿਚ ਹਾਜ਼ਰ ਲੜਕੀਆਂ ਨੂੰ ਆਪਣੀ ਮੁਢਲੀ ਸਿੱਖਿਆ ਤੋਂ ਲੈ ਕੇ ਬਤੌਰ ਆਰਮੀ ਵਿਚ ਕਮਿਸ਼ਨ ਲੈਣ ਤੱਕ ਦੇ ਤਜਰਬੇ ਸਾਂਝੇ ਕੀਤੇ ਗਏ। ਦੀਕਸ਼ਾ ਪੁਰੀ ਨੇ ਕਿਹਾ ਕਿ ਜਿੱਥੇ ਪਹਿਲਾਂ ਮਾਤਾ ਪਿਤਾ ਲੜਕੀਆਂ ਨੂੰ ਉਚੇਰੀ ਸਿੱਖਿਆ ਦੇਣ ਤੋਂ ਸੰਕੋਚ ਕਰਦੇ ਸਨ ਪਰ ਅੱਜ ਸਮਾਂ ਬਦਲ ਗਿਆ ਹੈ ਲੜਕੀਆਂ ਅੱਜ ਬਹੁਤ ਵੱਡੇ ਵੱਡੇ ਅਹੁਦੇ ਤੇ ਬਿਰਾਜਮਾਨ ਹਨ। ਇਸ ਮੌਕੇ ਪ੍ਰੀਸ਼ਦ ਦੇ ਸੈਕਟਰੀ ਜਰਨੈਲ ਸਿੰਘ ਸਹੋਤਾ ਨੇ ਕਿਹਾ ਕਿ ਦੀਕਸ਼ਾ ਪੁਰੀ ਦਾ ਇਸ ਅਹੁਦੇ ਤੇ ਪਹੁੰਚਣਾ ਸ਼ਹਿਰ ਅਤੇ ਇਲਾਕੇ ਲਈ ਬੜੇ ਮਾਨ ਦੀ ਗੱਲ ਹੈ। ਸਹੋਤਾ ਨੇ ਕਿਹਾ ਕਿ ਭਾਰਤ ਵਿਕਾਸ਼ ਪ੍ਰੀਸ਼ਦ ਵੱਲੋਂ ਜਿੱਥੇ ਸਮਾਜ ਸੇਵੀ ਕੰਮਾਂ ਵਿਚ ਵੱਧ ਚੜ ਕੇ ਹਿੱਸਾ ਲਿਆ ਜਾਂਦਾ ਹੈ ਉੱਥੇ ਹੀ ਇਲਾਕੇ ਵਿਚ ਵਧੀਆ ਪੁਜ਼ੀਸ਼ਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਜਾਂਦਾ ਹੈ। ਇਸ ਮੌਕੇ ਸਕੂਲ ਆਫ ਐਮੀਨੈਂਸ ਦੀ ਵਿਦਿਆਰਥਨ ਲਕਸ਼ਿਤਾ ਦਾ ਗੁਪਤਾ ਦਾ ਵੀ ਸਨਮਾਨ ਕੀਤਾ ਗਿਆ। ਇਸ ਮੌਕੇ ਦੀਕਸ਼ਾ ਪੁਰੀ ਦੇ ਪਿਤਾ ਸੀ ਬੀ ਆਈ ਤੋਂ ਰਿਟਾਇਰ ਐਸਪੀ ਮਹੇਸ਼ ਪੁਰੀ ਨੇ ਕਿਹਾ ਮਿਹਨਤ ਅਤੇ ਲਗਨ ਨਾਲ ਵੱਡੀ ਤੋਂ ਵੱਡੀ ਸਫਲਤਾ ਹਾਸਿਲ ਕੀਤੀ ਜਾ ਸਕਦੀ ਹੈ। ਇਸ ਮੌਕੇ ਪ੍ਰੀਸ਼ਦ ਦੇ ਪ੍ਰਧਾਨ ਬ੍ਰਿਜ ਭੂਸ਼ਣ ਗਰਗ ਨੇ ਕਿਹਾ ਕਿ ਮੌਜੂਦਾ ਸਮੇਂ ਲੜਕੀਆਂ ਕਿਸੇ ਵੀ ਖੇਤਰ ਵਿਚ ਲੜਕਿਆਂ ਨਾਲੋਂ ਪਿੱਛੇ ਹੀ ਹਨ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਪ੍ਰੇਮ ਲਤਾ ਅਤੇ ਸਮੂਹ ਸਟਾਫ, ਸੀਡੀਪੀਓ ਹਰਜੀਤ ਕੌਰ, ਓਮ ਪ੍ਰਕਾਸ਼ ਕਰਕਰਾ, ਤੇਜ਼ਵੰਤ ਸਿੰਘ ਐਡਵੋਕੇਟ, ਜਗਨ ਨਾਥ ਪੁਰੀ, ਡਾਕਟਰ ਕਰਨੈਲ ਸਿੰਘ, ਯਾਦਵਿੰਦਰ ਸਿੰਘ ਐਡਵੋਕੇਟ, ਸਤਿੰਦਰ ਪਾਲ ਬਾਂਸਲ, ਸੁਨੀਲ ਪੁਰੀ, ਸੁਰਿੰਦਰ ਜਿੰਦਲ, ਦੇਵ ਰਾਜ ਪੁਰੀ, ਸਾਬਕਾ ਪ੍ਰਿੰਸੀਪਲ ਅੰਜਲੀ ਪੁਰੀ, ਭਾਜਪਾ ਆਗੂ ਪ੍ਰਦੀਪ ਗਰਗ, ਸੈਲਰ ਐਸੋਸੀਏਸ਼ਨ ਦੇ ਪ੍ਰਧਾਨ ਰਕੇਸ਼ ਗਰਗ, ਨਰਿੰਦਰ ਸਿੰਘ ਐਡਵੋਕੇਟ, ਸੁਖਦੀਪ ਸਿੰਘ ਐਡਵੋਕੇਟ ਗੁਰਮੀਤ ਸਿੰਘ ਐਡਵੋਕੇਟ, ਕੁਲਵਿੰਦਰ ਕੌਰ ਐਡਵੋਕੇਟ, ਸੁਖਵਿੰਦਰ ਕੌਰ, ਲਖਵਿੰਦਰ ਸਿੰਘ ਐਡਵੋਕੇਟ, ਸੁਖਵਿੰਦਰ ਕੌਰ ਚੇਅਰ ਪਰਸਨ ਮਾਰਕੀਟ ਕਮੇਟੀ ਅਮਲੋਹ, ਵਿਨੈ ਪੂਰੀ ਚੇਅਰਮੈਨ ਸ਼ੀਤਲਾ ਮਾਤਾ ਮੰਦਰ ਕਮੇਟੀ, ਡਾਕਟਰ ਰਾਮ ਸਰੂਪ, ਮੁਹੰਮਦ ਸਮੀਰ ਕੈਸ਼ੀਅਰ, ਦਰਸ਼ਨ ਸਿੰਘ ਬੱਬੀ, ਯੋਗੇਸ਼ ਬਾਂਸਲ, ਰਾਜਕੁਮਾਰ ਵਰਮਾ, ਰਾਜ ਸਿੰਘ, ਸਵਿੰਦਰ ਮਿੱਤਲ, ਸ਼ੈਂਟੀ ਅਰੋੜਾ ਵੀ ਮੌਜੂਦ ਸਨ।