ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਜੀਟੀ ਰੋਡ ’ਤੇ ਪਾਣੀ ਦਾ ਕੂਲਰ ਸਥਾਪਤ
ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਜੀਟੀ ਰੋਡ ’ਤੇ ਪਾਣੀ ਦਾ ਕੂਲਰ ਸਥਾਪਤ
Publish Date: Sat, 25 Apr 2026 05:47 PM (IST)
Updated Date: Sat, 25 Apr 2026 05:49 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਭਾਰਤ ਵਿਕਾਸ ਪ੍ਰੀਸ਼ਦ ਸਰਹਿੰਦ ਵੱਲੋਂ ਸਖ਼ਤ ਗਰਮੀ ਦੇ ਮੌਸਮ ਨੂੰ ਮੁੱਖ ਰੱਖਦਿਆਂ ਜੀਟੀ ਰੋਡ ਵਿਖੇ ਪੀਣ ਵਾਲੇ ਪਾਣੀ ਦਾ ਨਵਾਂ ਕੂਲਰ ਲਗਾਇਆ ਗਿਆ। ਪ੍ਰੀਸ਼ਦ ਦੇ ਪ੍ਰਧਾਨ ਮੁਨੀਸ਼ ਵਰਮਾ ਨੇ ਦੱਸਿਆ ਕਿ ਇਸ ਸਥਾਨ ਦੇ ਆਲੇ-ਦੁਆਲੇ ਪੀਣ ਵਾਲੇ ਪਾਣੀ ਦੀ ਸਹੂਲਤ ਨਾ ਹੋਣ ਕਾਰਨ ਰਾਹਗੀਰਾਂ ਅਤੇ ਵਿਦਿਆਰਥੀਆਂ ਨੂੰ ਭਾਰੀ ਪ੍ਰੇਸ਼ਾਨੀ ਹੁੰਦੀ ਸੀ, ਜਿਸ ਨੂੰ ਦੇਖਦਿਆਂ ਪ੍ਰੀਸ਼ਦ ਨੇ ਆਪਣੇ ਯਤਨਾਂ ਨਾਲ ਇੱਥੇ ਠੰਢੇ ਪਾਣੀ ਦਾ ਪ੍ਰਬੰਧ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪ੍ਰੀਸ਼ਦ ਮੈਂਬਰ ਕਰਨੈਲ ਸਿੰਘ ਵੱਲੋਂ ਇਸ ਕੂਲਰ ਲਈ ਬਿਜਲੀ ਮੁਫ਼ਤ ਮੁਹੱਈਆ ਕਰਵਾ ਕੇ ਵਿਸ਼ੇਸ਼ ਸਹਿਯੋਗ ਦਿੱਤਾ ਗਿਆ ਹੈ। ਪ੍ਰੀਸ਼ਦ ਦੇ ਸਕੱਤਰ ਅਰਵਿੰਦ ਵਰਮਾ ਅਤੇ ਬੁਲਾਰੇ ਪੂਰਨ ਸਹਿਗਲ ਨੇ ਜਾਣਕਾਰੀ ਦਿੱਤੀ ਕਿ ਸ਼ਹਿਰ ਦੀਆਂ ਵੱਖ-ਵੱਖ ਥਾਵਾਂ 'ਤੇ ਪ੍ਰੀਸ਼ਦ ਵੱਲੋਂ ਪਹਿਲਾਂ ਹੀ ਕੂਲਰ ਚਲਾਏ ਜਾ ਰਹੇ ਹਨ। ਇਹ ਕੂਲਰ ਐਸਬੀਆਈ ਬੈਂਕ ਮੰਡੀ, ਸ਼ਮਸ਼ਾਨ ਘਾਟ ਡਿਫੈਂਸ ਬੰਧ ਅਤੇ ਗਊਸ਼ਾਲਾ ਬ੍ਰਾਹਮਣ ਮਾਜਰਾ ਵਿਖੇ ਸੇਵਾਵਾਂ ਦੇ ਰਹੇ ਹਨ। ਇਸ ਮੌਕੇ ਮੁੱਖ ਸਮਾਜ ਸੇਵੀ ਸੁਖਵਿੰਦਰ ਸਿੰਘ ਬਬਲੂ ਵੱਲੋਂ ਪ੍ਰੀਸ਼ਦ ਨੂੰ ਮਾਲੀ ਸਹਾਇਤਾ ਵੀ ਪ੍ਰਦਾਨ ਕੀਤੀ ਗਈ। ਸਮਾਗਮ ਦੌਰਾਨ ਅਨੁਜ ਜਿੰਦਲ, ਰਾਜੇਸ਼ ਧੀਮਾਨ, ਸੁਨੀਲ ਬੈਕਟਰ, ਰੋਹਿਤ ਸ਼ਰਮਾ, ਅਸ਼ਵਨੀ ਬੀਥਰ, ਸੁਮਿਤ ਮੋਦੀ, ਪਵਿੱਤਰ ਸਿੰਘ, ਗੁਰਦੀਪ ਸਿੰਘ, ਅਨਿਲ ਸੂਦ, ਸੁਮੰਤ ਗੁਪਤਾ, ਮਨੋਜ ਬਿੰਬਰਾ, ਅਮਿਤ ਚੋਪੜਾ, ਜਸਵਿੰਦਰ ਧੀਮਾਨ, ਮਹੇਸ਼ ਕਾਹੜਾ, ਭੋਲਾ ਬੇਦੀ ਅਤੇ ਹਰਵਿੰਦਰ ਵਰਮਾ ਵੀ ਮੌਜੂਦ ਸਨ।