ਭਾਰਤ ਵਿਕਾਸ ਪ੍ਰੀਸ਼ਦ ਜਨਰਲ ਹਾਊਸ ਮੀਟਿੰਗ ਦੀ ਮੀਟਿੰਗ ’ਚ ਵਿਚਾਰੇ ਮਸਲੇ
ਸਰਹਿੰਦ ਵਿਖੇ ਭਾਰਤ ਵਿਕਾਸ ਪ੍ਰੀਸ਼ਦ ਜਨਰਲ ਹਾਊਸ ਮੀਟਿੰਗ ਹੋਈ
Publish Date: Sat, 11 Apr 2026 05:58 PM (IST)
Updated Date: Sat, 11 Apr 2026 06:02 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਭਾਰਤ ਵਿਕਾਸ ਪ੍ਰੀਸ਼ਦ ਸਰਹਿੰਦ ਦੀ ਸੈਸ਼ਨ 2026-27 ਦੀ ਪਹਿਲੀ ਜਨਰਲ ਹਾਊਸ ਮੀਟਿੰਗ ਮਨੀਸ਼ ਵਰਮਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਸ਼ੁਰੂਆਤ ਨਵੀਂ ਚੁਣੀ ਹੋਈ ਟੀਮ ਵੱਲੋਂ ਭਾਰਤ ਮਾਤਾ ਦੀ ਫੋਟੋ ਅੱਗੇ ਜੋਤ ਜਗਾ ਕੇ ਅਤੇ ਫੁੱਲ ਭੇਂਟ ਕਰਕੇ ਕੀਤੀ ਗਈ। ਪ੍ਰਧਾਨ ਮਨੀਸ਼ ਵਰਮਾ ਨੇ ਸਾਰਿਆਂ ਨੂੰ ਜੀ ਆਇਆ ਆਖਦਿਆਂ ਕਿਹਾ ਕਿ ਪੂਰੇ ਹਾਊਸ ਵੱਲੋਂ ਉਨ੍ਹਾਂ ਦੀ ਪ੍ਰਧਾਨਗੀ ’ਚ ਵਿਸ਼ਵਾਸ ਜਤਾਉਣ ਲਈ ਧੰਨਵਾਦ ਕੀਤਾ ਅਤੇ ਉਹ ਸਭ ਦੀਆਂ ਉਮੀਦਾਂ ਤੇ ਖਰਾ ਉਤਰਨ ਦੀ ਪੂਰੀ ਕੋਸ਼ਿਸ਼ ਕਰਨਗੇ। ਸਕੱਤਰ ਅਰਵਿੰਦ ਵਰਮਾ ਨੇ ਅਪ੍ਰੈਲ ਮਹੀਨੇ ਵਿਚ ਹੋਣ ਵਾਲੇ ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਸੇ ਮਹੀਨੇ ਮੈਡੀਕਲ ਚੈਕਅੱਪ ਕੈਂਪ ਲਗਾਇਆ ਜਾਵੇਗਾ ਅਤੇ ਮੁਫ਼ਤ ਸਿਲਾਈ ਸੈਂਟਰ ਦਾ ਤੀਸਰਾ ਬੈਚ ਸ਼ੁਰੂ ਕੀਤਾ ਜਾਵੇਗਾ। ਪ੍ਰੀਸ਼ਦ ਬੁਲਾਰੇ ਪੂਰਨ ਸਹਿਗਲ ਨੇ ਦੱਸਿਆ ਕਿ ਅੱਜ ਛੇ ਨਵੇਂ ਮੈਂਬਰ ਪ੍ਰੀਸ਼ਦ ਵਿਚ ਸ਼ਾਮਲ ਹੋਏ ਹਨ ਤੇ ਉਨ੍ਹਾਂ ਨੂੰ ਸਹੁੰ ਚੁਕਾਈ ਗਈ। ਇਸ ਜਨਰਲ ਮੀਟਿੰਗ ’ਚ 80 ਮੈਂਬਰ ਮੌਜੂਦ ਸਨ। ਇਸ ਮੌਕੇ ਅਨੁਜ ਜਿੰਦਲ, ਰਾਜੇਸ਼ ਧੀਮਾਨ, ਡਾਕਟਰ ਹਿਤੇਂਦਰ ਸੂਰੀ, ਰੋਹਿਤ ਸ਼ਰਮਾ, ਰਾਜੇਸ਼ ਗਰਗ, ਵੀਨੀਤ ਸ਼ਰਮਾ, ਅਨਿਲ ਸੂਦ, ਪਵਨ ਕਾਲੜਾ, ਆਨੰਦ ਮੋਹਨ, ਰਾਜੇਸ਼ ਉਪਲ, ਅਮਿਤ, ਨਰਿੰਦਰ, ਵਿਵੇਕ ਸ਼ਰਮਾ, ਅੰਕਿਤ ਬਾਂਸਲ, ਹਰਵਿੰਦਰ ਵਰਮਾ, ਮਨੋਜ ਯੋਗੇਸ਼ ਬਿੰਬਰਾ, ਤਰੁਣ ਲਾਲੀ, ਸਮੀਰ, ਸੀਪਾ ਸੂਦ, ਰਿਸ਼ੀ ਗੋਲਾਪੁਰੀ, ਅਸ਼ਵਨੀ ਬਿਥਰ, ਰਾਜੀਵ, ਅਮਿਤ, ਡਾਕਟਰ ਰਵਦੀਪ, ਸੌਰਵ ਕਪੂਰ, ਦਿਨੇਸ਼, ਨੀਰਜ, ਕਰਨ, ਵਿਕੀ ਬੇਦੀ, ਤੇਜਸ, ਤੇਜਨ, ਲਵਦੀਪ ਸਰੀਨ, ਹਿਮਾਂਸ਼ੂ, ਅਰੁਣ ਚੋਪੜਾ, ਸੰਜੀਵ ਵੈਦਿਆ, ਰਾਜੂ, ਜਸਵਿੰਦਰ, ਰਾਹੁਲ, ਮੋਹਿਤ, ਵਿਸ਼ਾਲ ਵਰਮਾ, ਉਮੇਸ਼ ਤੇ ਨਿਤਿਨ ਵਰਮਾ ਆਦਿ ਮੌਜੂਦ ਸਨ।