ਜਰੂਰੀ) ਭਗਵਾਨ ਪਰਸ਼ੂਰਾਮ ਜੈਅੰਤੀ ਧੂਮਧਾਮ ਨਾਲ ਮਨਾਈ
ਭਗਵਾਨਪਰਸ਼ੂਰਾਮ ਜੈਅੰਤੀ ਧੂਮ ਧਾਮ ਨਾਲ ਮਨਾਈ
Publish Date: Mon, 20 Apr 2026 04:35 PM (IST)
Updated Date: Mon, 20 Apr 2026 04:39 PM (IST)
ਗਰਗ, ਪੰਜਾਬੀ ਜਾਗਰਣ, ਅਮਲੋਹ: ਪਰਸ਼ੂਰਾਮ ਵੇਲਫੈਅਰ ਸੁਸਾਇਟੀ ਅਮਲੋਹ ਵੱਲੋਂ ਪਰਸ਼ੂਰਾਮ ਜੈਅੰਤੀ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਈ ਗਈ। ਇਸ ਮੌਕੇ ਰਮਾਇਣ ਜੀ ਦੇ ਪਾਠ ਦੇ ਭੋਗ ਉਪਰੰਤ ਕੀਰਤਨ ਅਤੇ ਭੰਡਾਰਾ ਕਰਵਾਇਆ ਗਿਆ। ਸਮਾਗਮ ਵਿਚ ਸਮੁੱਚੇ ਬ੍ਰਾਹਮਣ ਭਾਈਚਾਰੇ ਤੋਂ ਇਲਾਵਾ ਵੱਡੀ ਗਿਣਤੀ ਜੁੜਿਆ ਸੰਗਤਾਂ ਇੱਥੇ ਆ ਕੇ ਨਤਮਸਤਕ ਹੋਈਆਂ। ਸਮਾਗਮ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਅਤੇ ਭਾਜਪਾ ਆਗੂ ਜਗਦੀਪ ਸਿੰਘ ਚੀਮਾ ਨੇ ਵੀ ਹਾਜ਼ਰੀ ਲਗਵਾਈ। ਇਸ ਮੌਕੇ ਸੁਸਾਇਟੀ ਦੇ ਸਰਪ੍ਰਸਤ ਪ੍ਰੇਮ ਚੰਦ ਸ਼ਰਮਾ, ਰਾਣਾ ਅਜ਼ਾਦ ਸ਼ਰਮਾ, ਪ੍ਰਧਾਨ ਰਾਜੀਵ ਕ੍ਰਿਸ਼ਨ ਸ਼ਰਮਾ, ਸੈਕਟਰੀ ਡਾ. ਯਾਦਵਿੰਦਰ ਸ਼ਰਮਾ ਤੇ ਕੈਸੀਅਰ ਮੋਹਿਤ ਛਿੱਬਾ ਵੱਲੋਂ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਕੁਮਾਰ ਗਰਗ, ਮਾਨਵ ਭਲਾਈ ਮੰਚ ਦੇ ਪ੍ਰਧਾਨ ਮਾਸਟਰ ਮਨੋਹਰ ਲਾਲ, ਚੇਅਰਮੈਨ ਕੁਲਭੂਸ਼ਨ ਸ਼ਰਮਾ, ਐਂਡ ਦੇਵਰਤਨ ਸ਼ਰਮਾ, ਐਂਡ ਸੀਤਲ ਸ਼ਰਮਾ, ਹਿਤੇਸ਼ ਸ਼ਰਮਾ ਭੱਦਲਥੂਹਾ, ਅਸ਼ੋਕ ਕੁਮਾਰ ਬਾਤਿਸ਼, ਗੌਤਮ ਸ਼ਰਮਾ, ਪਰਮਿੰਦਰ ਸਿੰਘ ਨੀਟਾ, ਪ੍ਰੇਮ ਸ਼ਰਮਾ, ਰਕੇਸ਼ ਸ਼ਾਹੀ ਸੰਧੂ, ਮਨਦੀਪ ਸ਼ਰਮਾ, ਕੁਲਦੀਪ ਸ਼ਰਮਾ, ਐਂਡ ਮੇਅੰਕ ਸ਼ਰਮਾ, ਪੰਡਿਤ ਸੁਰਿੰਦਰ ਕੁਮਾਰ, ਪ੍ਰਮੋਦ ਵਸ਼ਿਸ਼ਟ, ਮਨਜੀਤ ਸਿੰਘ ਸਲਾਣਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਬ੍ਰਾਹਮਣ ਭਾਈਚਾਰੇ ਦੇ ਆਗੂ ਸਾਹਿਬਾਨ ਮੌਜੂਦ ਸਨ।