ਬਸੀ ਪਠਾਣਾਂ ਦੀ ਸੁੰਦਰਤਾ ’ਤੇ ਲੱਗਾ ਗੰਦਗੀ ਦਾ ਗ੍ਰਹਿਣ : ਗੌਤਮ
ਬਸੀ ਪਠਾਣਾਂ ਦੀ ਸੁੰਦਰਤਾ ਤੇ ਲੱਗਿਆ ਗੰਦਗੀ ਦਾ ਗ੍ਰਹਿਣ : ਗੌਤਮ, ਪਾਠਕ
Publish Date: Sat, 07 Mar 2026 05:29 PM (IST)
Updated Date: Sat, 07 Mar 2026 05:33 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਹਲਕੇ ਦੀ ਕਾਇਆ ਕਲਪ ਕਰਨ ਦੇ ਆਮ ਆਦਮੀ ਪਾਰਟੀ ਦੇ ਦਾਅਵੇ ਹਵਾ ਹੋ ਚੁੱਕੇ ਹਨ ਤੇ ਬਸੀ ਪਠਾਣਾਂ ਦੀ ਸੁੰਦਰਤਾ ’ਤੇ ਗ੍ਰਹਿਣ ਲੱਗਿਆ ਹੋਇਆ ਹੈ। ਇਹ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਮੰਡਲ ਬਸੀ ਪਠਾਣਾ ਦੇ ਪ੍ਰਧਾਨ ਓਮ ਗੌਤਮ ਅਤੇ ਯੁਵਾ ਮੋਰਚਾ ਦੇ ਪ੍ਰਧਾਨ ਸਈਅਮ ਪਾਠਕ ਨੇ ਵੱਖ-ਵੱਖ ਵਾਰਡਾਂ ਦੇ ਦੌਰੇ ਤੋਂ ਬਾਅਦ ਕੀਤਾ। ਵਾਰਡ ਨੰਬਰ 13 ਦੇ ਵਾਸੀ ਹਰਸ਼, ਜਗਦੀਸ਼, ਸਨੀ, ਪੁਸ਼ਪਾ ਦੇਵੀ ਅਤੇ ਜਸਵੀਰ ਕੌਰ ਨੇ ਭਾਜਪਾ ਆਗੂਆਂ ਨੂੰ ਦੱਸਿਆ ਕਿ ਮੁਹੱਲੇ ਵਿਚ ਸਫ਼ਾਈ ਦਾ ਬੁਰਾ ਹਾਲ ਹੈ, ਗੰਦਾ ਪਾਣੀ ਸੜਕਾਂ ਤੇ ਆ ਜਾਂਦਾ ਹੈ, ਜਿਸ ਨਾਲ ਲੋਕਾਂ ਨੂੰ ਭਾਰੀ ਮੁਸ਼ਕਲ ਪੇਸ਼ ਆ ਰਹੀ ਹੈ। ਇਸ ਤੋਂ ਇਲਾਵਾ ਵਾਟਰ ਸਪਲਾਈ ਦੀ ਪਾਈਪ ਵੀ ਗੰਦੀ ਨਾਲੀ ਵਿੱਚੋਂ ਲੰਘਣ ਕਾਰਨ ਬਿਮਾਰੀਆਂ ਦਾ ਖ਼ਤਰਾ ਬਣਿਆ ਹੋਇਆ ਹੈ। ਉਨ੍ਹਾਂ ਲੋਕਾਂ ਨੂੰ ਐੱਸਡੀਐੱਮ ਤੇ ਕਾਰਜ ਸਾਧਕ ਅਫ਼ਸਰ ਨੂੰ ਮਿਲ ਕੇ ਸਮੱਸਿਆ ਜਲਦ ਹੱਲ ਕਰਵਾਉਣ ਦਾ ਭਰੋਸਾ ਦਿਵਾਇਆ। ਉਨ੍ਹਾਂ ਕਿਹਾ ਆਮ ਆਦਮੀ ਪਾਰਟੀ ਦੇ ਰਾਜ ਵਿਚ ਹਰ ਵਰਗ ਪਰੇਸ਼ਾਨ ਹੈ ਤੇ ਬੇਸਬਰੀ ਨਾਲ 2027 ਦਾ ਇੰਤਜ਼ਾਰ ਕਰ ਰਹੇ ਹਨ, ਤਾਂ ਜੋ ਪੰਜਾਬ ਵਿਚ ਹਰਿਆਣਾ ਦੀ ਤਰਜ਼ ’ਤੇ ਡਬਲ ਇੰਜਨ ਦੀ ਸਰਕਾਰ ਬਣਾਈ ਜਾ ਸਕੇ।