- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਬਾਵਾ ਲਾਲ ਦਿਆਲ ਜੀ ਦਾ 671ਵਾਂ ਪ੍ਰਕਾਸ਼ ਉਤਸਵ ਮਨਾਇਆ

ਮੁਕੇਸ਼ ਘਈ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਵੈਸ਼ਨਵਾਚਾਰੀਆ ਯੋਗੀਰਾਜ ਸਤਿਗੁਰੂ ਸ੍ਰੀ 1008 ਬਾਵਾ ਲਾਲ ਦਿਆਲ ਜੀ ਮਹਾਰਾਜ ਦਾ 671ਵਾਂ ਪ੍ਰਕਾਸ਼ ਉਤਸਵ ਸ਼੍ਰੀ ਬਾਵਾ ਲਾਲ ਦਿਆਲ ਟਰੱਸਟ ਵੱਲੋਂ ਲਾਲ ਦੁਆਰਾ ਸਤਿਸੰਗ ਭਵਨ ਅਤੇ ਧਰਮਸ਼ਾਲਾ ਗੁਰੂ ਨਾਨਕ ਕਲੋਨੀ ਮੰਡੀ ਗੋਬਿੰਦਗੜ੍ਹ ਵਿਖੇ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਮੰਦਰ ਦੇ ਪੁਜਾਰੀ ਆਚਾਰੀਆ ਪੰਡਿਤ ਬਦਰੀ ਪ੍ਰਸਾਦ ਨੇ ਯੋਗੀਰਾਜ ਵੈਸ਼ਨਵਾਚਾਰੀਆ ਸਤਿਗੁਰੂ ਸ਼੍ਰੀ 1008 ਸ਼੍ਰੀ ਬਾਵਾ ਲਾਲ ਦਿਆਲ ਜੀ ਮਹਾਰਾਜ ਦੀ ਮੂਰਤੀ ਦਾ ਜਲ ਅਤੇ ਪੰਚਾਮ੍ਰਿਤ ਨਾਲ ਜਲਾਭਿਸ਼ੇਕ ਕਰਵਾਇਆ। ਮੰਦਰ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਪ੍ਰਸਿੱਧ ਉਦਯੋਗਪਤੀ ਰਮੇਸ਼ ਮਿੱਤਲ ਅਤੇ ਸਾਵਿਤਰੀ ਮਿੱਤਲ ਨੇ ਰਸਮੀ ਪੂਜਾ ਅਰਚਨਾ ਕੀਤੀ। ਸੰਕੀਰਤਨ ਤੋਂ ਪਹਿਲਾਂ ਹਵਨ ਯੱਗ ਦੇ ਮੁੱਖ ਮਹਿਮਾਨ ਗੀਤਾ ਵਿਜ ਤੇ ਸੁਪਰੀਮ ਗਰੁੱਪ ਦੇ ਜੀ ਐਸ ਰਾਏ ਨੇ ਹਵਨ ਕੀਤਾ। ਪ੍ਰੋਗਰਾਮ ਵਿਚ ਸ਼੍ਰੀ ਬਾਵਾ ਲਾਲ ਦਿਆਲ ਸੰਕੀਰਤਨ ਮੰਡਲ ਦੁਆਰਾ ਸੰਗੀਤਕ ਸੰਕੀਰਤਨ ਪੇਸ਼ ਕੀਤਾ ਗਿਆ, ਜਿਸ ਵਿਚ ਊਸ਼ਾ ਕਵਾਤਰਾ, ਗੁੜੀਆ, ਸੁਮੇਧਾ ਭਾਰਤੀ, ਮੀਨੂ ਅਰੋੜਾ, ਦਵਿੰਦਰ ਸਚਦੇਵਾ, ਵਿਕਾਸ ਅਰੋੜਾ ਬਾਵਾ, ਨੀਲਮ ਭਾਟੀਆ ਅਤੇ ਈਸ਼ਾਨ ਸ਼ਰਮਾ ਨੇ ਭਜਨ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਟਰੱਸਟ ਦੇ ਪ੍ਰਧਾਨ ਦਰਸ਼ਨ ਲਾਲ ਭਾਟੀਆ ਨੇ ਮਹਿਮਾਨਾਂ ਨੂੰ ਸ਼੍ਰੀ ਬਾਬਾ ਲਾਲ ਦਿਆਲ ਜੀ ਦੇ ਨਾਮ ’ਤੇ ਪੱਗ ਬੰਨ੍ਹ ਕੇ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਸ਼੍ਰੀ ਬਾਵਾ ਲਾਲ ਦਿਆਲ ਜੀ ਮਹਾਰਾਜ ਦੇ ਪ੍ਰਕਾਸ਼ ਉਤਸਵ ਮੌਕੇ ਕੇਕ ਕੱਟਿਆ ਗਿਆ ਅਤੇ ਲੱਡੂ, ਬਰਫ਼ੀਆਂ, ਟਾਫੀਆਂ, ਫਲ ਅਤੇ ਬਿਸਕੁਟ ਵੀ ਵੰਡੇ ਗਏ। ਟਰੱਸਟ ਨੇ ਆਏ ਸ਼ਰਧਾਲੂਆਂ ਲਈ ਲੰਗਰ ਭੰਡਾਰ ਦਾ ਪ੍ਰਬੰਧ ਕੀਤਾ। ਲੰਗਰ ਤਕਸੀਮ ਦੀ ਸੇਵਾ ਅਨਿਲ ਭਾਟੀਆ ਬੰਟੀ, ਵਿਜੇ ਭਾਰਤੀ ਅਤੇ ਸੰਨੀ ਸੇਖੜੀ ਗੋਗਾ ਪਰਿਵਾਰ ਵੱਲੋਂ ਕੀਤੀ ਗਈ। ਇਸ ਮੌਕੇ ਵਿਸ਼ੇਸ਼ ਮਹਿਮਾਨਾਂ ਵਿਚ ਹਰੀ ਕਥਾ ਕਮੇਟੀ ਦੇ ਸਰਪ੍ਰਸਤ ਪ੍ਰਕਾਸ਼ ਚੰਦ ਗਰਗ, ਚੇਅਰਮੈਨ ਡਾ. ਮਨਮੋਹਨ ਕੌਸ਼ਲ, ਪ੍ਰਧਾਨ ਸ਼ਰਨ ਦਾਸ ਮਿੱਤਲ, ਸੁਰੇਸ਼ ਗੁਪਤਾ, ਯੱਗਿਆ ਦੱਤ ਵਧਵਾ, ਸੰਦੀਪ ਗੋਇਲ, ਅਨੰਦ ਮਿੱਤਲ, ਸੱਜਣ ਗੋਇਲ, ਜਗਦੀਸ਼ ਗੁਪਤਾ, ਮੰਦਰ ਪ੍ਰਧਾਨ ਦਰਸ਼ਨ ਲਾਲ, ਰਾਮਿੰਦਰ, ਰਾਮੇਸ਼ ਕੁਮਾਰ ਭਾਟੀਆ, ਖਜ਼ਾਨਚੀ ਵਿਜੇ ਭਾਰਤੀ, ਸੁਭਾਸ਼ ਭਾਰਤੀ, ਅਮਿਤ ਅਰੋੜਾ, ਓਮ ਪ੍ਰਕਾਸ਼ ਭਾਰਤੀ, ਰੋਹਿਤ ਸ਼ਰਮਾ ਸ਼ੈਂਕੀ, ਅਮਿਤ ਸੰਦਲ, ਚਰਨਜੀਤ ਸਿੰਘ, ਅਨਿਲ ਧੀਮਾਨ ਲਾਲੀ, ਸੋਨੂੰ ਗੋਬਿੰਦਗੜ੍ਹੀਆ, ਗੋਗਾ, ਕਾਂਤਾ ਰਾਣੀ, ਨਿਸ਼ਾ ਭਾਟੀਆ, ਮੋਨਿਕਾ ਭਾਟੀਆ, ਮਿਲੀ ਭਾਟੀਆ, ਅਨੀਤਾ ਰਤਨ, ਮਨੀਸ਼ਾ, ਵੀਨਾ, ਮਨੀਸ਼ਾ ਭਾਰਤੀ, ਅਸ਼ਵਨੀ ਭਾਰਤੀ ਲੱਕੀ, ਬੰਟੀ ਬੱਤਾ, ਸੋਹਣ ਸਿੰਘ ਬੱਸੀ ਪਠਾਣਾਂ, ਪੈਰੀ, ਰਾਜੀਵ ਰਤਨ, ਵਰੁਣ ਕਵਾਤਰਾ ਅਭਿਸ਼ੇਕ ਬਾਂਸਲ, ਸੁਨੀਲ ਤਲਵਾੜ, ਦੀਪਕ ਤਲਵਾੜ, ਯਸ਼ਪਾਲ ਭਾਟੀਆ, ਪ੍ਰਿਆ ਕੁਮਾਰ, ਨੀਲਮ ਭਾਟੀਆ, ਜਸਬੀਰ ਕੌਰ ਪਾਰੁਲ, ਸੀਮਾ ਮਦਾਨ, ਸੀਮਾ ਮਦਾਨ ਨੇ ਹਿੱਸਾ ਲਿਆ।