ਮੰਦਰ ’ਚੋਂ ਬੈਟਰੀ ਕੀਤੀ ਚੋਰੀ, ਦੋ ਨਾਮਜ਼ਦ
ਮੰਦਰ ’ਚੋਂ ਬੈਟਰੀ ਕੀਤੀ ਚੋਰੀ, ਦੋ ਨਾਮਜ਼ਦ
Publish Date: Wed, 08 Apr 2026 05:46 PM (IST)
Updated Date: Wed, 08 Apr 2026 05:50 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਬਸੀ ਪਠਾਣਾਂ ਪੁਲਿਸ ਨੇ ਮੰਦਰ ’ਚੋਂ ਬੈਟਰੀ ਚੋਰੀ ਕਰਨ ਦੇ ਇਲਜ਼ਾਮ ਹੇਠ ਦੋ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ। ਉਪਰੋਕਤ ਕਾਰਵਾਈ ਸੰਜੀਵ ਕੁਮਾਰ ਵਾਸੀ ਬਸੀ ਪਠਾਣਾ ਦੀ ਸ਼ਿਕਾਇਤ ਤੇ ਅਧਾਰ ’ਤੇ ਕੀਤੀ ਗਈ ਹੈ। ਮੁੱਦਈ ਨੇ ਪੁਲਿਸ ਨੂੰ ਦੱਸਿਆ ਸੀ ਕਿ ਚਾਰ ਤੇ ਪੰਜ ਅਪ੍ਰੈਲ ਦੀ ਦਰਮਿਆਨੀ ਰਾਤ ਨੂੰ ਸ਼ੀਤਲਾ ਮਾਤਾ ਮੰਦਰ ’ਚੋਂ ਬੈਟਰੀ ਚੋਰੀ ਹੋਈ ਸੀ। ਜਦੋਂ ਉਨ੍ਹਾਂ ਨੇ ਸੀਸੀ ਟੀਵੀ ਫੁਟੇਜ ਦੇਖੀ ਤਾਂ ਪਤਾ ਚੱਲਿਆ ਕਿ ਉਕਤ ਵਾਰਦਾਤ ਵਿਚ ਕਥਿਤ ਤੌਰ ਤੇ ਹਰਸ਼ਦੀਪ ਸਿੰਘ ਉਰਫ਼ ਗਾਂਧੀ ਤੇ ਜਸਮੀਨ ਸਿੰਘ ਵਾਸੀ ਮਹੱਲਾ ਬਹਿਲੋਲਪੁਰੀ ਸ਼ਾਮਲ ਸਨ। ਪੁਲਿਸ ਨੇ ਇਸ ਕੇਸ ਵਿਚ ਨਾਮਜ਼ਦ ਦੋਨਾਂ ਮੁਲਜ਼ਮਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।