ਬਸੀ ਪਠਾਣਾਂ ਭਗਤੀ ਦੇ ਰੰਗ ਵਿਚ ਰੰਗਿਆ
ਬਸੀ ਪਠਾਣਾਂ ਭਗਤੀ ਦੇ ਰੰਗ ਵਿਚ ਰੰਗਿਆ
Publish Date: Mon, 06 Apr 2026 06:40 PM (IST)
Updated Date: Mon, 06 Apr 2026 06:43 PM (IST)

ਫ਼ੋਟੋ ਫ਼ਾਈਲ : 9 ਬਸੀ ਪਠਾਣਾਂ ਵਿਖੇ ਜੋਤ ਪ੍ਰਚੰਡ ਕਰਕੇ ਕਥਾ ਸਮਾਗਮ ਦੀ ਸ਼ੁਰੂਆਤ ਕਰਦੇ ਸਵਾਮੀ ਸ਼੍ਰੀ ਸੱਚਿਦਾਨੰਦ ਚੇਤਨ ਸਰਸਵਤੀ ਜੀ ਮਹਾਰਾਜ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਸ਼੍ਰੀ ਰਾਧਾ ਮਾਧਵ ਮੰਦਰ ਪ੍ਰਬਧੰਕ ਕਮੇਟੀ ਵੱਲੋਂ ਸਥਾਨਕ ਅਗਰਵਾਲ ਧਰਮਸ਼ਾਲਾ ਵਿਖੇ 25ਵੀਂ ਸਲਾਨਾ ਸ਼੍ਰੀਮਦ ਭਾਗਵਤ ਕਥਾ ਕਰਵਾਈ ਜਾ ਰਹੀ ਹੈ। ਇਸ ਸਮਾਗਮ ਦੀ ਸ਼ੁਰੂਆਤ ਸ਼੍ਰੀ ਸੱਚਿਦਾਨੰਦ ਚੇਤਨ ਸਰਸਵਤੀ ਮਹਾਰਾਜ ਵੱਲੋਂ ਜੋਤ ਪ੍ਰਚੰਡ ਕਰਕੇ ਕੀਤੀ ਗਈ। ਪੂਜਾ ਦੀ ਰਸਮ ਮੁੱਖ ਯਜਮਾਨ ਵਿਸ਼ਾਲ ਤੇ ਪ੍ਰਸ਼ਾਦ ਦੀ ਸੇਵਾ ਦੀਪਕ ਸ਼ਰਮਾ ਵੱਲੋਂ ਨਿਭਾਈ ਗਈ। ਧਰਮ ਪ੍ਰਚਾਰਕ ਮਹਾਰਾਜ ਸੰਜੀਵ ਗੁਰੂ ਪਟਿਆਲਾ ਵਾਲਿਆਂ ਨੇ ਭਗਵਾਨ ਦੀ ਕਥਾ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਜਿਸ ਨਾਲ ਪੂਰਾ ਮਹੌਲ ਭਗਵਾਨ ਦੀ ਭਗਤੀ ਦੇ ਰੰਗ ਵਿਚ ਰੰਗਿਆ ਗਿਆ। ਇਸ ਸਮਾਗਮ ਦੌਰਾਨ ਵਿਸ਼ਾਲ ਗਰਗ ਵਾਸੀ ਮੰਡੀ ਗੋਬਿੰਦਗੜ੍ਹ ਅਤੇ ਸਚਿਨ ਕੁਮਾਰ ਗੁਪਤਾ ਵਾਸੀ ਖਰੜ ਨੇ ਵਿਸੇਸ਼ ਤੌਰ ਤੇ ਹਾਜ਼ਰੀ ਭਰੀ ਅਤੇ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਪ੍ਰਧਾਨ ਰਜਿੰਦਰ ਭਨੋਟ ਨੇ ਸਵਾਮੀ ਸੱਚਿਦਾਨੰਦ ਚੇਤਨ ਸਰਸਵਤੀ ਮਹਾਰਾਜ, ਖ਼ਾਸ ਮਹਿਮਾਨ ਵਿਸ਼ਾਲ ਗਰਗ, ਸਚਿਨ ਗੁਪਤਾ, ਦੀਪਕ ਸ਼ਰਮਾ ਨੂੰ ਯਾਦਗਾਰੀ ਬਾਂਕੇ ਬਿਹਾਰੀ ਜੀ ਦਾ ਚਿੱਤਰ ਭੇਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਪੰਡਿਤ ਹੇਮੰਤ ਪਾਠਕ, ਕ੍ਰਿਸ਼ਨ ਗੋਪਾਲ ਮੌਦਗਿਲ, ਮੋਹਿਤ ਝੰਜੀ, ਵਿਜੇ ਸ਼ਰਮਾ, ਉਮੰਗ ਧੀਮਾਨ, ਪ੍ਰਦੀਪ ਸੱਪਲ ਸੋਨੂੰ, ਸੁਰਿੰਦਰ ਕੁਮਾਰ ਰਿੰਕੂ, ਸੰਜੀਵ ਸ਼ਰਮਾ, ਸੁਧੀਰ ਖੰਨਾ, ਤਿਲਕ ਰਾਜ ਸ਼ਰਮਾ, ਅਸ਼ੌਕ ਧੀਮਾਨ, ਅਨਿਲ ਕੁਮਾਰ, ਅਨੂਪ ਸਿੰਗਲਾ, ਵਿਨੋਦ ਸ਼ਰਮਾ, ਪਵਨ ਸ਼ਰਮਾ, ਕਰਮ ਚੰਦ ਬੱਤਰਾ, ਰਾਮ ਕ੍ਰਿਸ਼ਨ ਚੁੱਘ, ਸਤਪਾਲ ਸਚਦੇਵਾ, ਰਮੇਸ਼ ਗੌਤਮ, ਰਮੇਸ਼ ਕੁਮਾਰ ਸੀ. ਆਰ, ਪੰਡਿਤ ਜਗਦੀਸ਼ ਸ਼ਰਮਾ, ਰਜਿੰਦਰ ਸ਼ਰਮਾ, ਪ੍ਰੇਮ ਚੰਦ ਸ਼ਰਮਾ, ਸਨੀ ਝੰਜੀ, ਵਿਸ਼ਵ ਗਾਬਾ, ਭੁਸ਼ਨ ਕਾਲੜਾ ਨਾਲ ਵੱਡੀ ਗਿਣਤੀ ਵਿਚ ਹੋਰ ਸ਼ਰਧਾਲੂ ਮੌਜੂਦ ਸਨ।