ਡਿਵਾਈਨ ਲਾਈਟ ’ਚ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ
ਡਿਵਾਈਨ ਲਾਈਟ ਇੰਟਰਨੈਸ਼ਨਲ ਵਿਚ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ
Publish Date: Sat, 24 Jan 2026 05:48 PM (IST)
Updated Date: Sat, 24 Jan 2026 05:49 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਡਿਵਾਈਨ ਲਾਈਟ ਇੰਟਰਨੈਸ਼ਨਲ ਸਕੂਲ ਵਿਚ ਬਸੰਤ ਪੰਚਮੀ ਦਾ ਤਿਉਹਾਰ ਉਤਸਾਹ ਨਾਲ ਮਨਾਇਆ ਗਿਆl ਅਧਿਆਪਕਾਂ ਨੇ ਵਿਦਿਅਰਥੀਆਂ ਨੂੰ ਦੱਸਿਆ ਕਿ ਇਹ ਤਿਹਾਰ ਮਾਘ ਮਹੀਨੇ ਦੇ ਸ਼ੁਕਲ ਪੰਚਮੀ ਵਾਲੇ ਦਿਨ ਮਨਾਇਆ ਜਾਂਦਾ ਹੈ। ਇਹ ਦਿਨ ਗਿਆਨ ਦੀ ਦੇਵੀ ਸਰਸਵਤੀ ਦੇ ਜਨਮ ਦੀ ਤੇ ਬਸੰਤ ਤੇ ਆਗਮਨ ਨੂੰ ਦਰਸਾਉਂਦਾ ਹੈ l ਰੁੱਤਾਂ ਦੇ ਬਦਲਣ ਤੇ ਕੁਦਰਤੀ ਖੁਸ਼ੀ ਦਾ ਪ੍ਰਤੀਕ ਇਹ ਤਿਉਹਾਰ ਪੂਰੇ ਭਾਰਤ ਵਿਚ ਬਹੁਤ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ l ਪੰਜਾਬ ਵਿਚ ਬਸੰਤ ਪੰਚਮੀ ਦੇ ਮੌਕੇ ਪਤੰਗਬਾਜ਼ੀ ਦੀ ਪੁਰਾਣੀ ਪਰੰਪਰਾ ਹੈ l ਇਸ ਮੌਕੇ ਸਕੂਲ ਦੇ ਸੈਕਟਰੀ ਕਮ ਖ਼ਜ਼ਾਨਚੀ ਪ੍ਰਿਆ ਅਰੋੜਾ ਤੇ ਪ੍ਰਿੰਸੀਪਲ ਡਾ. ਬਬੀਤਾ ਚੋਪੜਾ ਨੇ ਵਿਦਿਆਰਥੀਆਂ ਤੇ ਸਟਾਫ਼ ਨੂੰ ਇਸ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਤਿਉਹਾਰ ਸਾਨੂੰ ਸਾਡੀਆਂ ਅਮੀਰ ਭਾਰਤੀ ਸੱਭਿਆਚਾਰਕ ਪਰੰਪਰਾਵਾਂ ਨਾਲ ਜੋੜਦੇ ਹਨ l ਇਸ ਮੌਕੇ ਸਾਰਾ ਸਟਾਫ਼ ਅਤੇ ਵਿਦਿਆਰਥੀ ਮੌਜੂਦ ਸਨ।