ਬਲਵਿੰਦਰ ਕੌਰ ਚੇਅਰਪਰਸਨ ਤੇ ਹਰਜਿੰਦਰ ਸਿੰਘ ਵਾਈਸ ਚੇਅਰਮੈਨ ਬਣੇ
ਬਲਾਕ ਸੰਮਤੀ ਖਮਾਣੋਂ ਤੋਂ ਬਲਵਿੰਦਰ ਕੌਰ ਚੇਅਰਪਰਸ਼ਨ ਅਤੇ ਹਰਜਿੰਦਰ ਸਿੰਘ ਵਾਈਸ ਚੇਅਰਮੈਨ ਬਣੇ
Publish Date: Sat, 07 Mar 2026 05:11 PM (IST)
Updated Date: Sat, 07 Mar 2026 05:15 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਖਮਾਣੋਂ : ਬਲਾਕ ਸੰਮਤੀ ਖਮਾਣੋਂ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਚੋਣ ਪ੍ਰਕਿਰਿਆ ਸਰਬਸੰਮਤੀ ਨਾਲ ਸੰਪੰਨ ਹੋਈ। ਬਲਵਿੰਦਰ ਕੌਰ ਸੰਮਤੀ ਜ਼ੋਨ ਕਾਲੇਵਾਲ ਝੰਲੀਆ ਨੂੰ ਚੇਅਰਪਰਸਨ ਅਤੇ ਹਰਜਿੰਦਰ ਸਿੰਘ ਸੰਮਤੀ ਜੋਨ ਸੁਹਾਵੀ ਨੂੰ ਸਰਬਸੰਮਤੀ ਨਾਲ ਵਾਈਸ ਚੇਅਰਮੈਨ ਚੁਣਿਆ ਗਿਆ। ਇਸ ਮੌਕੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਨਵੇਂ ਚੁਣੇ ਗਏ ਚੇਅਰਪਰਸ਼ਨ ਅਤੇ ਵਾਈਸ ਚੇਅਰਮੈਨ ਨੂੰ ਵਧਾਈ ਦਿੰਦਿਆਂ ਕਿਹਾ ਕਿ ਬਲਾਕ ਸੰਮਤੀਆਂ ਪਿੰਡ ਪੱਧਰ ’ਤੇ ਵਿਕਾਸ ਕਾਰਜਾਂ ਨੂੰ ਅੱਗੇ ਵਧਾਉਣ ਵਿਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਇਸ ਮੌਕੇ ਵਿਧਾਇਕ ਨੇ ਉਮੀਦ ਪ੍ਰਗਟਾਈ ਕਿ ਨਵੇਂ ਚੁਣੇ ਗਏ ਅਹੁਦੇਦਾਰ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰੀ ਇਮਾਨਦਾਰੀ, ਪਾਰਦਰਸ਼ਤਾ ਅਤੇ ਤਨਦੇਹੀ ਨਾਲ ਨਿਭਾਉਂਦੇ ਹੋਏ ਹਲਕੇ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਰਹਿਣਗੇ। ਨਵੀਂ ਚੁਣੀ ਗਈ ਚੇਅਰਪਰਸਨ ਅਤੇ ਵਾਈਸ ਚੇਅਰਮੈਨ ਨੇ ਕਿਹਾ ਕਿ ਉਹ ਬਲਾਕ ਦੇ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਤਰਜੀਹ ਦੇ ਆਧਾਰ ’ਤੇ ਹੱਲ ਕਰਵਾਉਣ ਲਈ ਯਤਨਸ਼ੀਲ ਰਹਿਣਗੇ। ਇਸ ਮੌਕੇ ਬਲਾਕ ਸੰਮਤੀਆਂ ਦੇ ਮੈਂਬਰ, ‘ਆਪ’ ਦੇ ਵੱਖ-ਵੱਖ ਅਹੁਦੇਦਾਰ, ਪਤਵੰਤੇ, ਵਰਕਰ ਅਤੇ ਵੱਡੀ ਗਿਣਤੀ ਪਿੰਡਾਂ ਦੇ ਲੋਕ ਮੌਜੂਦ ਸਨ।