ਪਿੰਡ ਮੀਰਪੁਰ ਵਿਖੇ ਵਿਸਾਖੀ ਧੂਮਧਾਮ ਨਾਲ ਮਨਾਈ
ਪਿੰਡ ਮੀਰਪੁਰ ਵਿਖੇ ਵਿਸਾਖੀ ਧੂਮ ਧਾਮ ਨਾਲ ਮਨਾਈ
Publish Date: Wed, 15 Apr 2026 05:58 PM (IST)
Updated Date: Wed, 15 Apr 2026 06:00 PM (IST)
ਫ਼ੋਟੋ ਫ਼ਾਈਲ : 5 ਵਿਸਾਖੀ ਸਮਾਗਮ ਮੌਕੇ ਪਿੰਡ ਮੀਰਪੁਰ ਵਿਖੇ ਵਿਧਾਇਕ ਲਖਬੀਰ ਸਿੰਘ ਰਾਏ ਤੇ ਪਿੰਡ ਵਾਸੀ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਪਿੰਡ ਮੀਰਪੁਰ ਵਿਖੇ ਇਸ ਸਾਲ ਵੀ ਵਿਸਾਖੀ ਦਾ ਦਿਹਾੜਾ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਇਲਾਕੇ ਦੀਆਂ ਸੰਗਤਾਂ ਵੱਡੀ ਗਿਣਤੀ ਵਿਚ ਇਕੱਠੀਆਂ ਹੋਈਆਂ ਅਤੇ ਹਲਕਾ ਫਤਹਿਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਵੀ ਨਤਮਸਤਕ ਹੋਣ ਲਈ ਪਹੁੰਚੇ। ਪਾਠ ਦੇ ਭੋਗ ਉਪਰੰਤ ਸੰਗਤਾਂ ਨੂੰ ਮਾਲਾ ਪੋਥੀ ਦੇ ਦਰਸ਼ਨ ਕਰਵਾਏ ਗਏ ਅਤੇ ਅਟੁੱਟ ਲੰਗਰ ਵਰਤਾਇਆ ਗਿਆ। ਵਿਧਾਇਕ ਲਖਬੀਰ ਸਿੰਘ ਰਾਏ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਇਤਿਹਾਸਕ ਸਥਾਨ ਹੈ ਜਿੱਥੇ ਹਰ ਵਿਸਾਖੀ ਨੂੰ ਸੰਗਤਾਂ ਵੱਡੀ ਗਿਣਤੀ ਵਿੱਚ ਇਕੱਠੀਆਂ ਹੁੰਦੀਆਂ ਹਨ ਅਤੇ ਗੁਰੂਆਂ ਦੀ ਬਾਣੀ ਵਾਲੀ ਪੋਥੀ ਅਤੇ ਮਾਲਾ ਦੇ ਦਰਸ਼ਨ ਕਰਦੀਆਂ ਹਨ। ਬਾਬਾ ਸਰਬਜੀਤ ਸਿੰਘ ਜੀ ਨੇ ਦੱਸਿਆ ਕਿ ਪਿੰਡ ਵਿਚ ਗੁਰੂਆਂ ਦੀ ਹੱਥ ਲਿਖਤ ਬਾਣੀ ਪੋਥੀ ਅਤੇ ਮਾਲਾ ਸੁਸ਼ੋਭਿਤ ਹੈ ਜੋ ਸੋਢੀ ਪਰਿਵਾਰ ਦੇ ਕੋਲ ਇਮਾਨਤ ਵਜੋਂ ਸੰਭਾਲੀ ਹੋਈ ਹੈ। ਇਸ ਮੌਕੇ ਸਰਪੰਚ ਹਰਜੋਤ ਕੌਰ, ਰਣਜੋਧ ਸਿੰਘ ਆਪ ਆਗੂ, ਰਵਿੰਦਰ ਸਿੰਘ ਨੰਬਰਦਾਰ, ਸਰਬਜੀਤ ਸਿੰਘ ਸੋਢੀ, ਵਰਿੰਦਰ ਪੰਚ, ਕ੍ਰਿਸ਼ਨ ਪੰਚ, ਜਰਨੈਲ ਕੌਰ ਪੰਚ, ਮਨਦੀਪ ਪੋਲਾ, ਮਾਨਵ ਟਿਵਾਣਾ, ਹਿੰਮਤ ਸਿੰਘ, ਨਰਿੰਦਰ ਨਨੂੰ ਆਦਿ ਵੀ ਮੌਜੂਦ ਸਨ।