ਜਰੂਰੀ ) ਗਰੀਨਫੀਲਡਜ਼ ਸਕੂਲ ’ਚ ਮਨਾਈ ਵਿਸਾਖੀ
ਗਰੀਨਫੀਲਡਜ਼ ਸਕੂਲ ’ਚ ਮਨਾਈ ਵਿਸਾਖੀ
Publish Date: Sat, 11 Apr 2026 04:24 PM (IST)
Updated Date: Sat, 11 Apr 2026 04:26 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਗਰੀਨ ਫੀਲਡਜ਼ ਸਕੂਲ ਸਰਹਿੰਦ ਵਿਖੇ ਵਿਸਾਖੀ ਸਬੰਧੀ ਸਮਾਗਮ ਚੇਅਰਮੈਨ ਦੀਦਾਰ ਸਿੰਘ ਭੱਟੀ ਦੀ ਅਗਵਾਈ ਹੇਠ ਪ੍ਰਿੰਸੀਪਲ ਡਾਕਟਰ ਸ਼ਾਲੂ ਰੰਧਾਵਾ ਨੇ ਬੱਚਿਆਂ ਨਾਲ ਮਿਲ ਕੇ ਮਨਾਇਆ। ਸਭ ਤੋਂ ਪਹਿਲਾਂ ਸਪੀਚ ਰਾਹੀਂ ਵਿਸਾਖੀ ਦਾ ਇਤਿਹਾਸ ਦੱਸਿਆ ਗਿਆ। ਇਸ ਮੌਕੇ ਬੱਚੇ ਪੰਜਾਬੀ ਪਹਿਰਾਵੇ ’ਚ ਵੰਨ-ਸੁਵੰਨੇ ਰੰਗਾਂ ਦੇ ਪਹਿਰਾਵੇ ਵਿਚ ਤਿਆਰ ਹੋ ਕੇ ਆਏ ਸਨ। ਬੱਚਿਆਂ ਨੇ ਪੰਜਾਬੀ ਗਾਣਿਆਂ ’ਤੇ ਭੰਗੜਾ ਤੇ ਗਿੱਧਾ ਪਾਇਆ। ਸਕੂਲ ਦੇ ਕੋਆਰਡੀਨੇਟਰ ਹਰਮੇਸ਼ (ਪ੍ਰੀਆ ), ਜਸਵਿੰਦਰ ਮਣਕੂ ਅਤੇ ਅਧਿਆਪਕ ਪ੍ਰਦੀਪ, ਸ਼ਿਵਾਨੀ, ਪ੍ਰੀਤਪਾਲ, ਪ੍ਰਦੀਪ, ਅਰਸ਼, ਮਨਪ੍ਰੀਤ, ਰਮਨ, ਦ ਅਦਿਤੀ, ਅਨੀਤਾ, ਕਮਲਜੀਤ, ਮਨਦੀਪ, ਖੁਸ਼ਪ੍ਰੀਤ, ਮਨਜੋਤ, ਆਂਚਲ ਹਰਮਨਜੋਤ, ਹਰਮਨਦੀਪ, ਮਲਕਾ, ਅੰਮ੍ਰਿਤ, ਅਮਨਦੀਪ, ਮਹਿਕ, ਦਿਲਪ੍ਰੀਤ, ਨਰਿੰਦਰ ਜਗਦੀਪ ਵੀ ਉਪਸਥਿਤ ਸਨ। ਅੰਤ ਵਿਚ ਪ੍ਰਿੰਸੀਪਲ ਨੇ ਸਭ ਨੂੰ ਵਿਸਾਖੀ ਦੇ ਦਿਹਾੜੇ ਦੀ ਵਧਾਈ ਦਿੱਤੀ।