ਡਿਵਾਈਨ ਲਾਈਟ ਸਕੂਲ ’ਚ ਬੇਬੀ ਸ਼ੋਅ ਕਰਵਾਇਆ
ਡਿਵਾਈਨ ਲਾਈਟ ਇੰਟਰਨੈਸ਼ਨਲ ਸਕੂਲ ਵਿੱਚ ਬੇਬੀ ਸ਼ੋਅ ਦਾ ਆਯੋਜਨ
Publish Date: Sat, 28 Feb 2026 06:47 PM (IST)
Updated Date: Sat, 28 Feb 2026 06:49 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਡਿਵਾਈਨ ਲਾਈਟ ਇੰਟਰਨੈਸ਼ਨਲ ਸਕੂਲ ਵਿੱਚ ਦੋ ਸਾਲ ਤੋਂ ਅੱਠ ਸਾਲ ਤਕ ਦੇ ਬੱਚਿਆਂ ਲਈ ਬੇਬੀ ਸ਼ੋਅ ਕਰਵਾਇਆ ਗਿਆ। ਇਸ ਸ਼ੋਅ ਵਿੱਚ ਸਕੂਲ ਦੀ ਸੈਕਟਰੀ-ਕਮ-ਖਜ਼ਾਨਚੀ ਪ੍ਰਿਆ ਅਰੋੜਾ ਨੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਭਰੀ। ਸ਼ੋਅ ਦੀ ਸ਼ੁਰੂਆਤ ਪ੍ਰਿਆ ਅਰੋੜਾ ਅਤੇ ਸਕੂਲ ਦੀ ਪ੍ਰਿੰਸੀਪਲ ਡਾ. ਬਬੀਤਾ ਚੋਪੜਾ ਨੇ ਜੋਤੀ ਪ੍ਰਚੰਡ ਕਰ ਕੇ ਕੀਤੀ। ਇਸ ਮੌਕੇ ਸਕੂਲ ਦੇ ਬੱਚਿਆਂ ਨੇ ਸਰਸਵਤੀ ਵੰਦਨਾ ਪੇਸ਼ ਕੀਤੀ। ਪ੍ਰਿੰਸੀਪਲ ਡਾ. ਬਬੀਤਾ ਚੋਪੜਾ ਨੇ ਆਏ ਮਹਿਮਾਨਾਂ ਦਾ ਦਿਲੋਂ ਸਵਾਗਤ ਕੀਤਾ। ਇਸ ਸ਼ੋਅ ਵਿੱਚ ਸਕੂਲ ਦੇ ਬੱਚਿਆਂ ਤੋਂ ਇਲਾਵਾ ਬਾਹਰੋਂ ਆਏ ਬੱਚਿਆਂ ਨੇ ਵੀ ਹਿੱਸਾ ਲਿਆ। ਟੈਲੇਂਟ ਰਾਊਂਡ ਦੇ ਆਧਾਰ ’ਤੇ ਬੱਚਿਆਂ ਨੂੰ ਤੋਹਫ਼ੇ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ਦੇ ਬੱਚਿਆਂ ਨੇ ਡਾਂਸ ਅਤੇ ਪਲੇਅ ਪੇਸ਼ ਕਰ ਕੇ ਦਰਸ਼ਕਾਂ ਦਾ ਦਿਲ ਜਿੱਤ ਲਿਆ। ਨਤੀਜਿਆਂ ਦੌਰਾਨ ਡਾਂਸਿੰਗ ਡਾਈਨਾਮੋ, ਸਮਾਰਟ ਚੈਂਪ, ਬਡਿੰਗ ਸਟਾਰ ਬੁਆਏ, ਡਾਂਸਿੰਗ ਦੀਵਾ, ਗਲੈਮ ਡੌਲ ਅਤੇ ਬਡਿੰਗ ਸਟਾਰ ਗਰਲ ਵਰਗੇ ਖਿਤਾਬ ਜੇਤੂ ਚੁਣੇ ਗਏ। ਬੱਚਿਆਂ ਅਤੇ ਮਾਪਿਆਂ ਨੇ ਇਸ ਪ੍ਰੋਗਰਾਮ ਦਾ ਬਹੁਤ ਆਨੰਦ ਮਾਣਿਆ। ਸੈਕਟਰੀ-ਕਮ-ਖਜ਼ਾਨਚੀ ਪ੍ਰਿਆ ਅਰੋੜਾ ਨੇ ਆਏ ਬੱਚਿਆਂ ਅਤੇ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਨੇ ਬੱਚਿਆਂ ਦੀ ਐਡਮਿਸ਼ਨ ਫੀਸ ਮਾਫ਼ ਕਰ ਕੇ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ ਅਤੇ ਭਵਿੱਖ ਵਿੱਚ ਹੋਰ ਤਰੱਕੀ ਦੀਆਂ ਕਾਮਨਾਵਾਂ ਕੀਤੀਆਂ। ਪ੍ਰੋਗਰਾਮ ਦਾ ਅੰਤ ਰਾਸ਼ਟਰੀ ਗਾਣ ਦੇ ਉਚਾਰਨ ਨਾਲ ਹੋਇਆ। ਇਸ ਮੌਕੇ ਸਕੂਲ ਦਾ ਪੂਰਾ ਸਟਾਫ ਵੀ ਮੌਜੂਦ ਸਨ।